ਚੰਡੀਗੜ੍ਹ ,18 ਅਗਸਤ 2021 : ਬਟਾਲਾ ਦੇ ਪਿੰਡ ਡੌਲਾ ਨੰਗਲ ‘ਚ ਇਕ ਜਨਰਲ ਸਟੋਰ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ | ਜਿਸ ਦੌਰਾਨ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋ ਗਿਆ ਹੈ 2 ਗੈਸ ਸਿਲੰਡਰ ਵੀ ਫੱਟ ਗਏ ਹਨ | ਅੱਗ ਲੱਗਣ ਦੀ ਖਬਰ ਮਿਲਦੇ ਹੀ ਮੌਕੇ ’ਤੇ ਫ਼ਾਇਰ ਬ੍ਰਿਗੇਡ ਦੇ ਟੀਮ ਨੇ ਪੁੱਜ ਕੇ ਭਿਆਨਕ ਅੱਗ ’ਤੇ ਕਾਬੂ ਪਾ ਲਿਆ।
ਗੱਲਬਾਤ ਦੌਰਾਨ ਅਭੈ ਜਨਰਲ ਸਟੋਰ ਦੇ ਮਾਲਕ ਰਜਿੰਦਰ ਪੁੱਤਰ ਸਤਪਾਲ ਵਾਸੀ ਡੌਲਾ ਨੰਗਲ ਬਟਾਲਾ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਕੱਲ ਰਾਤ ਵੀ ਉਹ ਆਪਣਾ ਜਨਰਲ ਸਟੋਰ ਬੰਦ ਕਰਕੇ ਆਪਣੀ ਦੁਕਾਨ ’ਤੇ ਰਿਹਾਇਸ਼ ’ਤੇ ਚਲਾ ਗਿਆ। ਉਸ ਤੋਂ ਬਾਅਦ ਰਾਤ 12 ਵਜੇ ਦੇ ਕਰੀਬ ਜਨਰਲ ਸਟੋਰ ਅੰਦਰ ਅੱਗ ਲੱਗ ਗਈ, ਜਿਸ ਨਾਲ ਜਨਰਲ ਸਟੋਰ ਅੰਦਰ ਪਿਆ ਸਮਾਨ ਦੇ ਸੜ ਕੇ ਸੁਆਹ ਹੋ ਗਿਆ |
ਜਿਸ ਨਾਲ ਦੋ ਸਿਲੰਡਰ ਅੱਗ ਲੱਗਣ ਨਾਲ ਫਟ ਗਏ ਅਤੇ ਧਮਾਕਾ ਹੋਣ ਨਾਲ ਅੱਗ ਜ਼ਿਆਦਾ ਫੈਲ ਗਈ। ਧਮਾਕੇ ਕਾਰਨ 3 ਮੋਟਰਸਾਈਕਲਾਂ ਦੇ ਨਾਲ-ਨਾਲ ਏ.ਸੀ., 2 ਫਰਿੱਜ਼, ਘਰੇਲੂ ਸਮਾਨ, ਪੱਖੇ ਛੱਤ ਵਾਲੇ ਆਦਿ ਸਮੇਤ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ | ਉਹਨਾਂ ਦੱਸਿਆ ਕਿ ਭਿਆਨਕ ਅੱਗ ਲੱਗਣ ਨਾਲਲੱਖਾਂ ਦਾ ਮਾਲੀ ਨੁਕਸਾਨ ਹੋਇਆ ਹੈ ਅਤੇ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਲੱਗੀ ਸੀ |