Basmati

ਦਾਣਾ ਮੰਡੀਆਂ ‘ਚ ਬਾਸਮਤੀ ਫ਼ਸਲ ਦੀ ਆਮਦ ਹੋਈ ਸ਼ੁਰੂ, ਕਿਸਾਨ ਅਤੇ ਆੜ੍ਹਤੀਏ ਸੰਤੁਸ਼ਟ

ਗੁਰਦਾਸਪੁਰ, 16 ਨਵੰਬਰ 2023: ਝੋਨੇ ਦੀ ਫਸਲ ਦੀ ਖਰੀਦ ਮੰਡੀਆਂ ‘ਚ ਹੋ ਰਹੀ ਹੈ | ਉਥੇ ਹੀ ਮਾਝੇ ਜ਼ਿਲ੍ਹੇ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਵਿਖੇ ਪਰਮਲ ਦੀ ਖਰੀਦ ਆਖ਼ਰੀ ਪੜਾਵਾਂ ‘ਤੇ ਹੈ | ਉਥੇ ਹੀ ਹੁਣ ਬਾਸਮਤੀ (Basmati) ਦੀ ਕਿਸਮ 1121 ਅਤੇ ਦੂਜੀ ਕਿਸਮਾਂ ਦੀ ਆਮਦ ਮੰਡੀਆਂ ‘ਚ ਸ਼ੁਰੂ ਹੋ ਚੁੱਕੀ ਹੈ | ਇਹ ਫ਼ਸਲ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇ ਕਿ ਬਾਸਮਤੀ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਨਹੀਂ ਹੁੰਦੀ ਹੈ ਲੇਕਿਨ ਪ੍ਰਾਈਵੇਟ ਖ਼ਰੀਦ ਨਾਲ ਉਹਨਾਂ ਨੂੰ ਫ਼ਸਲ ‘ਚੋ ਪੈਸੇ ਬਚ ਰਹੇ ਹਨ |

ਕਿਸਾਨਾਂ ਦਾ ਇਹ ਵੀ ਪੱਖ ਹੈ ਕਿ ਬਾਸਮਤੀ (Basmati) ਦੀ ਫ਼ਸਲ ਨਾਲ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਵੀ ਹੈ ਅਤੇ ਭਾਅ ਵੀ ਸਹੀ ਮਿਲ ਰਿਹਾ ਹੈ | ਦੂਜੇ ਪਾਸੇ ਆੜ੍ਹਤੀਏ ਅਤੇ ਖ਼ਰੀਦਦਾਰਾਂ ਨੇ ਦੱਸਿਆ ਕਿ ਮੁੱਖ ਤੌਰ ‘ਤੇ ਮਾਝੇ ਦੇ ਗੁਰਦਸਪੁਰ ਅਤੇ ਅੰਮ੍ਰਿਤਸਰ ਬੈਲਟ ‘ਚ ਸਭ ਤੋਂ ਬੇਹਤਰ ਬਾਸਮਤੀ ਹੁੰਦੀ ਹੈ ਅਤੇ ਇਸ ਵਾਰ ਜੋ ਭਾਅ ਕਿਸਾਨਾਂ ਨੂੰ ਮਿਲ ਰਿਹਾ ਹੈ ਉਹ ਪਿਛਲੇ ਸਾਲ ਤੋਂ ਕੁਝ ਵੱਧ ਹੈ ਅਤੇ ਉਹਨਾਂ ਲਈ ਉਹ ਲਾਭ ਹੋ ਰਿਹਾ ਹੈ |

ਕੁਝ ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੇ ਮਹੀਨਿਆਂ ‘ਚ ਹੋਈ ਗੜੇਮਾਰੀ ਦੇ ਚੱਲਦੇ ਉਹਨਾਂ ਦੀ ਬਾਸਮਤੀ ਦੀ ਫ਼ਸਲ ਦਾ ਝਾੜ ਘੱਟ ਜ਼ਰੂਰ ਹੋਇਆ ਹੈ ਅਤੇ ਉਹਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਫ਼ਸਲ ਦੀ ਖਰੀਦ ਪ੍ਰਾਈਵੇਟ ਹੁੰਦੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇ ਝੋਨੇ ਦੀ ਐਮਐਸਪੀ ਤਹਿ ਹੈ ਉਵੇਂ ਹੀ ਬਾਸਮਤੀ ਦਾ ਵੀ ਘੱਟ ਤੋਂ ਘੱਟ ਮੂਲ ਤਹਿ ਹੋਣਾ ਚਾਹੀਦਾ ਹੈ ਜਿਸ ਨਾਲ ਕਿਸਾਨ ਨੂੰ ਲਾਭ ਹੋਵੇ |

Scroll to Top