ਬਰਨਾਲਾ 01 ਅਕਤੂਬਰ 2022: 20 ਸਤੰਬਰ ਨੂੰ ਕਾਂਸਟੇਬਲ ਸਤਨਾਮ ਸ਼ਰਮਾ (Constable Satnam Sharma) ਮੋਹਾਲੀ ਕ੍ਰਿਕਟ ਸਟੇਡੀਅਮ ਤੋਂ ਡਿਊਟੀ ਤੋਂ ਬਰਨਾਲਾ ਵਾਪਸ ਪਰਤ ਰਿਹਾ ਸੀ ਕਿ ਪਟਿਆਲਾ ਨੇੜੇ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਜਿਸਦੇ ਚੱਲਦਿਆਂ ਕਾਂਸਟੇਬਲ ਸਤਨਾਮ ਰਾਏ ਸ਼ਰਮਾ ਦੀ ਇਲਾਜ ਦੌਰਾਨ ਮੌਤ ਹੋ ਗਈ
ਦੱਸਿਆ ਜਾ ਰਿਹਾ ਹੈ ਕਿ ਸਤਨਾਮ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਸਤਨਾਮ ਸ਼ਰਮਾ ਬਰਨਾਲਾ ਦੇ ਥਾਣਾ ਸਿਟੀ ਵਿੱਚ ਪੀ.ਸੀ.ਆਰ. ਵਿੱਚ ਸੇਵਾ ਨਿਭਾ ਰਿਹਾ ਸੀ। ਸਤਨਾਮ ਦੇ ਇਲਾਜ ਲਈ ਸੋਸ਼ਲ ਮੀਡੀਆ ‘ਤੇ ਵੀ ਮਦਦ ਦੀ ਅਪੀਲ ਕੀਤੀ ਗਈ ਅਤੇ ਜਿੱਥੇ ਲੋਕਾਂ ਨੇ ਸਤਨਾਮ ਦੇ ਇਲਾਜ ਲਈ ਵੱਡੀ ਪੱਧਰ ‘ਤੇ ਮਦਦ ਕੀਤੀ, ਉਥੇ ਹੀ ਪੰਜਾਬ ਪੁਲਿਸ ਦੇ ਡੀਜੀਪੀ ਨੇ ਵੀ ਟਵੀਟ ਕਰਕੇ ਸਤਨਾਮ ਦੇ ਇਲਾਜ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪਰ ਅੱਜ ਇਲਾਜ ਦੌਰਾਨ ਸਤਨਾਮ ਦੀ ਮੌਤ ਹੋ ਗਈ, ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਜ਼ਿਲ੍ਹਾ ਬਰਨਾਲਾ ਵਿੱਚ ਸੋਗ ਦੀ ਲਹਿਰ ਹੈ