8 ਦਸੰਬਰ 2024: 4 ਦਸੰਬਰ ਨੂੰ ਬਰਨਾਲਾ (barnala) ਦੇ ਕਸਬਾ ਧਨੌਲਾ ਦੀ ਦਾਣਾ ਮੰਡੀ ਨੇੜੇ ਰਹਿਣ ਵਾਲੇ ਮੰਗਲ ਸਿੰਘ (Mangal Singh) ਨਾਮਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ(murder) ਨੂੰ ਧਨੌਲਾ ਨਿਵਾਸੀ ਕਰਨ ਸਿੰਘ ਅਤੇ ਉਸ ਦੇ ਪਿਤਾ ਅਮਰਜੀਤ ਸਿੰਘ (Amarjit Singh Chamkila.) ਚਮਕੀਲਾ ਨੇ ਅੰਜਾਮ ਦਿੱਤਾ ਸੀ। ਦੱਸ ਦੇਈਏ ਕਿ ਜਿਸ ‘ਤੇ ਪੁਲਿਸ (police) ਨੇ ਤੁਰੰਤ ਕਤਲ ਦਾ ਮਾਮਲਾ ਦਰਜ ਕਰ ਲਿਆ। ਤੇ ਹੁਣ ਪੁਲਿਸ ਦੇ ਵਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ, ਪੁਲਿਸ ਨੇ ਪਿਓ (police have arrested the father and son) ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਥੇ ਹੀ ਡੀਐਸਪੀ ਬਰਨਾਲਾ ਨੇ ਦੱਸਿਆ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਨੌਜਵਾਨ ਮੰਗਲ ਸਿੰਘ ਅਤੇ ਕਰਨ ਸਿੰਘ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਜਿਸ ਤੋਂ ਬਾਅਦ ਕਰਨ ਸਿੰਘ ਦੇ ਪਿਤਾ ਅਮਰਜੀਤ ਸਿੰਘ ਚਮਕੀਲਾ ਮੌਕੇ ‘ਤੇ ਪਹੁੰਚੇ। ਉਸ ਨੇ ਮੰਗਲ ਸਿੰਘ ਦੇ ਪੇਟ ਵਿੱਚ ਕਈ ਵਾਰ ਕੀਤੇ, ਜਿਸ ਕਾਰਨ ਮੰਗਲ ਸਿੰਘ ਦਾ ਕਾਫੀ ਖੂਨ ਵਹਿ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਉਥੇ ਹੀ ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਕਰਨ ਸਿੰਘ ਨਾਬਾਲਗ ਹੋਣ ਕਾਰਨ ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਬਾਲ ਘਰ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਅਮਰਜੀਤ ਸਿੰਘ ਚਮਕੀਲਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ ਜਾਵੇਗਾ।
READ MORE:Barnala News: ਨੂੰਹ ਵੱਲੋਂ ਸੱਸ ‘ਤੇ ਤ.ਸ਼ੱ.ਦ.ਦ, ਵਾਲਾ ਤੋਂ ਫੜ ਕੀਤੀ ਸੱਸ ਦੀ ਕੁੱ.ਟ.ਮਾ.ਰ