29 ਨਵੰਬਰ 2024: ਨੂੰਹ (daughter-in-law) ਵੱਲੋਂ ਆਪਣੀ ਸੱਸ(mother in law) ‘ਤੇ ਤਸ਼ੱਦਦ ਕਰਨ ਦਾ ਵੀਡੀਓ ਸੋਸ਼ਲ ਮੀਡੀਆ (social media) ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਹ ਮਾਮਲਾ ਪੰਜਾਬ ਦੇ ਬਰਨਾਲਾ (barnala) ਤੋਂ ਸਾਹਮਣੇ ਆਇਆ ਹੈ। ਸੱਸ ਮਿੰਨਤਾਂ ਕਰ ਰਹੀ ਹੈ ਪਰ ਜ਼ਾਲਮ ਨੂੰਹ (daughter-in-law) ਵਾਲ ਫੜ ਕੇ ਕੁੱਟ ਰਹੀ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਨੂੰਹ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਘਟਨਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਦੀ ਹੈ, ਦੋਸ਼ੀ ਔਰਤ ਦਾ ਨਾਂ ਸ਼ਿੰਦਰ ਕੌਰ ਹੈ। ਨੂੰਹ ਆਪਣੀ ਸੱਸ ਨੂੰ ਆਪਣੇ ਉੱਤੇ ਬੋਝ ਸਮਝਦੀ ਹੈ ਕਿਉਂਕਿ ਉਹ ਨਾ ਤਾਂ ਤੁਰ ਸਕਦੀ ਹੈ ਅਤੇ ਨਾ ਹੀ ਕੋਈ ਕੰਮ ਕਰ ਸਕਦੀ ਹੈ। ਇਸ ਕਾਰਨ ਉਹ ਹਰ ਰੋਜ਼ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੀ ਸੀ।
ਬੀਤੇ ਦਿਨ ਵੀ ਉਹ ਆਪਣੀ ਸੱਸ ਨੂੰ ਵਾਲਾਂ ਤੋਂ ਘਸੀਟ ਕੇ ਬਾਥਰੂਮ ਲੈ ਗਈ, ਜਿੱਥੇ ਉਸ ਨੂੰ ਤਾਲਾ ਲੱਗਾ ਹੋਇਆ ਸੀ। ਗੁਆਂਢੀ ਨੇ ਇਸ ਸਾਰੀ ਘਟਨਾ ਨੂੰ ਆਪਣੇ ਕੈਮਰੇ ‘ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਵੀਡੀਓ ਦਾ ਪਤਾ ਲੱਗਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਔਰਤ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।