ਚੰਡੀਗੜ੍ਹ, 16 ਫਰਵਰੀ 2022 : ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਦਿੱਤਾ ਹੈ, ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ‘ਚ ਆਖਰੀ ਸਾਹ ਲਏ , ਉਹ 69 ਵਰ੍ਹਿਆਂ ਦੇ ਸਨ। 27 ਨਵੰਬਰ 1952 ਨੂੰ ਜਨਮੇ ਬੱਪੀ ਲਹਿਰੀ ਨੇ ਗਾਇਕੀ, ਸੰਗੀਤ, ਡਾਂਸ, ਡਿਸਕੋ ਸੰਗੀਤਕਾਰ, ਅਦਾਕਾਰ ਅਤੇ ਰਿਕਾਰਡ ਨਿਰਮਾਤਾ ਵਲੋਂ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕੀਤੀ ਸੀ। ਉਨ੍ਹਾਂ ਨੂੰ 1975 ਦੀ ਫਿਲਮ ‘ਜ਼ਖ਼ਮੀ’ ਤੋਂ ਪਛਾਣ ਮਿਲੀ। ਪੌਪ ਸੰਗੀਤ ਨੂੰ ਭਾਰਤ ਵਿੱਚ ਲਿਆਉਣ ਦਾ ਸਿਹਰਾ ਬੱਪੀ ਲਹਿਰੀ ਨੂੰ ਜਾਂਦਾ ਹੈ।