June 30, 2024 9:43 pm
Vande Bharat

ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ ਰੇਲ ਨੂੰ ਬਨਵਾਰੀ ਲਾਲ ਪੁਰੋਹਿਤ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਚੰਡੀਗੜ੍ਹ, 30 ਦਸੰਬਰ 2023: ਅੰਮ੍ਰਿਤਸਰ ਤੋਂ ਵੰਦੇ ਭਾਰਤ ਰੇਲ (Vande Bharat) ਗੱਡੀ ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਰਵਾਨਾ ਹੋਈ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਸਮਾਗਮ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹਰਿਆਣਾ-ਪੰਜਾਬ ਨੂੰ 2 ਵੰਦੇ ਭਾਰਤ ਟਰੇਨਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਰੇਲ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਜੰਮੂ-ਕਸ਼ਮੀਰ ਦੇ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਤੋਂ ਹਰਿਆਣਾ-ਪੰਜਾਬ ਦੇ ਰਸਤੇ ਚੱਲੇਗੀ। ਦੂਜੀ ਵੰਦੇ ਭਾਰਤ ਟਰੇਨ ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਚੱਲੇਗੀ।

ਵੰਦੇ ਭਾਰਤ (Vande Bharat) ਰੇਲ ਗੱਡੀ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਲਈ 5.45 ਘੰਟੇ ਦਾ ਸਫ਼ਰ ਤੈਅ ਕਰੇਗੀ। ਵੰਦੇ ਭਾਰਤ ਪਹਿਲੇ ਦਿਨ ਸਵੇਰੇ 11.45 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 5 ਵਜੇ ਦਿੱਲੀ ਪਹੁੰਚੇਗੀ। ਰੁਟੀਨ ਅਨੁਸਾਰ ਇਹ ਟਰੇਨ ਅੰਮ੍ਰਿਤਸਰ ਤੋਂ 8.05 ਵਜੇ ਚੱਲੇਗੀ ਅਤੇ 1.30 ਵਜੇ ਦਿੱਲੀ ਪਹੁੰਚੇਗੀ।

ਇਸ ਦੇ ਰੁਕਣ ਵਾਲੇ ਸਥਾਨ ਬਿਆਸ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ ਅਤੇ ਅੰਬਾਲਾ ਕੈਂਟ ਹੋਣਗੇ। ਵੰਦੇ ਭਾਰਤ ਟਰੇਨ ਦਾ ਕਿਰਾਇਆ ਸਵਰਣ ਸ਼ਤਾਬਦੀ ਨਾਲੋਂ ਵੱਧ ਹੈ ਜਦਕਿ ਸਮੇਂ ਦਾ ਅੰਤਰ ਸਿਰਫ਼ 25 ਮਿੰਟ ਹੈ। ਸਵਰਣ ਸ਼ਤਾਬਦੀ ਵੀ ਅੰਮ੍ਰਿਤਸਰ ਤੋਂ ਦਿੱਲੀ ਦੀ ਪਸੰਦੀਦਾ ਟਰੇਨ ਹੈ। ਜਿਸ ਵਿੱਚ ਆਮ ਲੋਕਾਂ ਦੇ ਨਾਲ ਵਪਾਰੀ ਵਰਗ ਵੀ ਸਫਰ ਕਰਦਾ ਹੈ।