ਚੰਡੀਗੜ੍ਹ, 28 ਮਈ 2024: ਜੂਨ ਦਾ ਮਹੀਨਾ ਸ਼ੁਰੂ ਹੋਣ ਵਿੱਚ ਸਿਰਫ਼ ਕੁਝ ਦਿਨ ਬਾਕੀ ਹਨ। ਜੇਕਰ ਤੁਹਾਡੇ ਕੋਲ ਵੀ ਬੈਂਕਿੰਗ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਮਹੀਨੇ ਦੀ ਸ਼ੁਰੂਆਤ ‘ਚ ਹੀ ਪੂਰਾ ਕਰਵਾ ਲਓ। ਕਿਉਂਕਿ ਹਰ ਮਹੀਨੇ ਦੀ ਤਰ੍ਹਾਂ ਜੂਨ ਵਿੱਚ ਵੀ ਬਹੁਤ ਸਾਰੀਆਂ ਬੈਂਕ (Banks) ਛੁੱਟੀਆਂ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਜੂਨ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਦੇ ਅਨੁਸਾਰ, ਜੂਨ ਵਿੱਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ।
ਜੂਨ 2024 ‘ਚ ਬੈਂਕ (Banks) ਛੁੱਟੀਆਂ ਦੀ ਸੂਚੀ:-
1 ਜੂਨ, 2024- ਇਸ ਦਿਨ ਚੋਣ ਸਥਾਨਾਂ ‘ਤੇ ਬੈਂਕ ਬੰਦ ਰਹਿਣਗੇ।
2 ਜੂਨ, 2024- ਐਤਵਾਰ ਕਾਰਨ ਦੇਸ਼ ਭਰ ਦੇ ਬੈਂਕਾਂ ਲਈ ਹਫਤਾਵਾਰੀ ਛੁੱਟੀ ਹੋਵੇਗੀ।
8 ਜੂਨ 2024- ਮਹੀਨੇ ਦੇ ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
9 ਜੂਨ 2024- ਐਤਵਾਰ ਹਫਤਾਵਾਰੀ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ
10 ਜੂਨ 2024- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ‘ਚ ਬੈਂਕ ਬੰਦ ਰਹਿਣਗੇ।
14 ਜੂਨ 2024- ਪਾਹਿਲੀ ਰਾਜਾ ਦੇ ਕਾਰਨ ਇਸ ਦਿਨ ਉੜੀਸਾ ਵਿੱਚ ਬੈਂਕ ਬੰਦ ਰਹਿਣਗੇ।
15 ਜੂਨ 2024- ਉੱਤਰ-ਪੂਰਬੀ ਰਾਜ ਮਿਜ਼ੋਰਮ ਵਿੱਚ YMA ਦਿਹਾੜੇ ਅਤੇ ਉੜੀਸਾ ਵਿੱਚ ਰਾਜਾ ਸੰਕ੍ਰਾਂਤੀ ਦੇ ਕਾਰਨ ਬੈਂਕ ਬੰਦ ਰਹਿਣਗੇ।
16 ਜੂਨ 2024- ਐਤਵਾਰ ਹਫਤਾਵਾਰੀ ਛੁੱਟੀ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
17 ਜੂਨ 2024- ਬਕਰੀਦ ਦੇ ਮੌਕੇ ‘ਤੇ ਕੁਝ ਰਾਜਾਂ ਨੂੰ ਛੱਡ ਕੇ ਪੂਰੇ ਦੇਸ਼ ‘ਚ ਬੈਂਕ ਬੰਦ ਰਹਿਣਗੇ।
21 ਜੂਨ 2024- ਵਟ ਸਾਵਿਤਰੀ ਵਰਤ ਕਾਰਨ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
22 ਜੂਨ 2024- ਮਹੀਨੇ ਦੇ ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
23 ਜੂਨ 2024- ਐਤਵਾਰ ਹਫਤਾਵਾਰੀ ਛੁੱਟੀ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
30 ਜੂਨ 2024- ਐਤਵਾਰ ਹਫਤਾਵਾਰੀ ਛੁੱਟੀ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।