ਚੰਡੀਗ੍ਹੜ, 01 ਮਈ 2025: ਦੇਸ਼ ਦੇ ਕੁਝ ਸੂਬਿਆਂ ‘ਚ ਅੱਜ 1 ਮਈ 2025 ਨੂੰ ਮਜ਼ਦੂਰ ਦਿਵਸ ਤੇ ਮਹਾਰਾਸ਼ਟਰ ਦਿਵਸ ‘ਤੇ ਬੈਂਕ ਬੰਦ ਰਹਿਣਗੇ। Bank Holidays 2025: ਭਾਰਤੀ ਰਿਜ਼ਰਵ ਬੈਂਕ (RBI) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰਾਸ਼ਟਰੀ, ਖੇਤਰੀ ਅਤੇ ਧਾਰਮਿਕ ਤਿਉਹਾਰਾਂ ਦੇ ਅਨੁਸਾਰ ਦੇਸ਼ ਭਰ ‘ਚ ਬੈਂਕ ਛੁੱਟੀਆਂ ਸੂਬੇ ‘ਚ ਵੱਖ-ਵੱਖ ਹੁੰਦੀਆਂ ਹਨ।
ਅੱਜ 01 ਮਈ 2025 ਨੂੰ ਬੇਲਾਪੁਰ, ਬੰਗਲੁਰੂ, ਚੇਨਈ, ਗੁਹਾਟੀ, ਹੈਦਰਾਬਾਦ – ਆਂਧਰਾ ਪ੍ਰਦੇਸ਼, ਹੈਦਰਾਬਾਦ – ਤੇਲੰਗਾਨਾ, ਇੰਫਾਲ, ਕੋਚੀ, ਕੋਲਕਾਤਾ, ਮੁੰਬਈ, ਨਾਗਪੁਰ, ਪਣਜੀ, ਪਟਨਾ, ਰਾਏਪੁਰ ਅਤੇ ਤਿਰੂਵਨੰਤਪੁਰਮ ‘ਚ ਬੈਂਕ ਬੰਦ ਰਹਿਣਗੇ।
ਮਹਾਰਾਸ਼ਟਰ ਦਿਨ ਜਾਂ ਮਹਾਰਾਸ਼ਟਰ ਦਿਵਸ 1 ਮਈ, 1960 ਨੂੰ ਬੰਬਈ ਡਿਵੀਜ਼ਨ ਦੀ ਵੰਡ ਤੋਂ ਮਹਾਰਾਸ਼ਟਰ ਰਾਜ ਦੇ ਗਠਨ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ।
ਮਈ 2025 ਮਹੀਨੇ ‘ਚ ਬੈਂਕ ਛੁੱਟੀਆਂ
9 ਮਈ (ਸ਼ੁੱਕਰਵਾਰ) ਨੂੰ ਰਬਿੰਦਰਨਾਥ ਟੈਗੋਰ ਦਾ ਜਨਮਦਿਨ ਹੈ | ਕੋਲਕਾਤਾ ‘ਚ ਬੈਂਕ ਸ਼ੁੱਕਰਵਾਰ, 9 ਮਈ, 2025 ਨੂੰ ਰਬਿੰਦਰਨਾਥ ਟੈਗੋਰ ਦੀ ਜਯੰਤੀ ਮਨਾਉਣ ਲਈ ਬੰਦ ਰਹਿਣਗੇ।
12 ਮਈ (ਸੋਮਵਾਰ) ਨੂੰ ਬੁੱਧ ਪੂਰਨਿਮਾ ‘ਤੇ ਛੁੱਟੀ ਰਹੇਗੀ | ਇਸ ਦਿਨ ਅਗਰਤਲਾ, ਆਈਜ਼ੌਲ, ਬੇਲਾਪੁਰ, ਭੋਪਾਲ, ਦੇਹਰਾਦੂਨ, ਈਟਾਨਗਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਂਚੀ, ਸ਼ਿਮਲਾ ਅਤੇ ਸ੍ਰੀਨਗਰ ‘ਚ ਬੈਂਕ ਬੰਦ ਰਹਿਣਗੇ |
16 ਮਈ (ਸ਼ੁੱਕਰਵਾਰ) ਨੂੰ ਰਾਜ ਦਿਵਸ ਮਨਾਇਆ ਜਾਵੇਗਾ | ਸਿਕਿੱਮ ਭਰ ‘ਚ ਬੈਂਕ ਸ਼ੁੱਕਰਵਾਰ, 16 ਮਈ ਨੂੰ ਰਾਜ ਦਿਵਸ ਮਨਾਉਣ ਲਈ ਬੰਦ ਰਹਿਣਗੇ।
26 ਮਈ (ਸੋਮਵਾਰ) – ਕਾਜ਼ੀ ਨਜ਼ਰੁਲ ਇਸਲਾਮ ਦਾ ਜਨਮਦਿਨ ‘ਤੇ ਬੈਂਕ ਬੰਦ ਰਹਿਣਗੇ। ਕਾਜ਼ੀ ਨਜ਼ਰੁਲ ਇਸਲਾਮ ਦੇ ਜਨਮਦਿਨ ਨੂੰ ਮਨਾਉਣ ਲਈ ਤ੍ਰਿਪੁਰਾ ‘ਚ ਬੈਂਕ ਬੰਦ ਰਹਿਣਗੇ।
29 ਮਈ (ਵੀਰਵਾਰ) ਨੂੰ ਮਹਾਰਾਣਾ ਪ੍ਰਤਾਪ ਜਯੰਤੀ ‘ਤੇ ਹਿਮਾਚਲ ਪ੍ਰਦੇਸ਼ ‘ਚ ਬੈਂਕ ਬੰਦ ਰਹਿਣਗੇ।
ਦੇਸ਼ ਭਰ ਵਿੱਚ ਔਨਲਾਈਨ ਬੈਂਕਿੰਗ ਸੇਵਾਵਾਂ ਬੈਂਕ ਛੁੱਟੀਆਂ ਦੌਰਾਨ ਉਪਲਬੱਧ ਹਨ। ਗਾਹਕ ਸੁਵਿਧਾਜਨਕ ਵਿੱਤੀ ਲੈਣ-ਦੇਣ ਲਈ ਇਹਨਾਂ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ, NEFT/RTGS ਟ੍ਰਾਂਸਫਰ ਫਾਰਮ, ਡਿਮਾਂਡ ਡਰਾਫਟ ਬੇਨਤੀ ਫਾਰਮ, ਅਤੇ ਚੈੱਕਬੁੱਕ ਫਾਰਮ ਦੀ ਵਰਤੋਂ ਕਰਕੇ ਫੰਡ ਟ੍ਰਾਂਸਫਰ ਬੇਨਤੀਆਂ ਕੀਤੀਆਂ ਜਾ ਸਕਦੀਆਂ ਹਨ। ਕ੍ਰੈਡਿਟ ਕਾਰਡ, ਡੈਬਿਟ ਕਾਰਡ, ਅਤੇ ATM ਕਾਰਡ ਕਾਰਡ ਸੇਵਾਵਾਂ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ।
Read More: Complete Punjab Holidays List: ਜਨਤਕ ਛੁੱਟੀ ਪੰਜਾਬ 2025 ਸੰਬੰਧੀ ਪੜ੍ਹੋ ਪੂਰੇ ਵੇਰਵੇ