ਨਵੀਂ ਦਿੱਲੀ, 05 ਜੂਨ 2025: ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਜੂਨ 2025 ਲਈ ਬੈਂਕ ਛੁੱਟੀਆਂ ਦੇ ਕੈਲੰਡਰ ਦੇ ਮੁਤਾਬਕ ਇਸ ਮਹੀਨੇ ਕੁੱਲ 13 ਦਿਨ ਬੈਂਕਿੰਗ ਸੇਵਾਵਾਂ ‘ਚ ਵਿਘਨ ਪਵੇਗਾ, ਜਿਸ’ਚ ਇਸ ਹਫ਼ਤੇ ਲਗਾਤਾਰ ਤਿੰਨ ਛੁੱਟੀਆਂ ਸ਼ਾਮਲ ਹਨ।
ਬੈਂਕਾਂ ‘ਚ ਤਿੰਨ ਦਿਨ ਯਾਨੀ 6 ਜੂਨ 2025 ਨੂੰ ਕੇਰਲ ‘ਚ ਬਕਰੀਦ ਦੀ ਛੁੱਟੀ, 7 ਜੂਨ 2025 ਈਦ-ਉਲ-ਅਜ਼ਹਾ ਮਨਾਈ ਜਾਵੇਗੀ ਅਤੇ 8 ਜੂਨ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ |
ਦੂਜੇ ਪਾਸੇ ਇਸ ਦੌਰਾਨ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ATM ਅਤੇ UPI ਵਰਗੀਆਂ ਡਿਜੀਟਲ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ, ਪਰ ਕਿਉਂਕਿ ਛੁੱਟੀਆਂ ਦੌਰਾਨ ਤਕਨੀਕੀ ਰੱਖ-ਰਖਾਅ ਜਾਂ ਲੈਣ-ਦੇਣ ਦੀ ਕਲੀਅਰਿੰਗ ‘ਚ ਦੇਰੀ ਹੋ ਸਕਦੀ ਹੈ, ਇਸ ਲਈ ਜ਼ਰੂਰੀ ਕੰਮਾਂ ਨੂੰ ਪਹਿਲਾਂ ਹੀ ਪੂਰਾ ਕਰਨਾ ਸਮਝਦਾਰੀ ਹੈ।
Read More: Bank Holidays: ਜਲਦੀ ਨਾਲ ਨਿਪਟਾ ਲਉ ਬੈਂਕ ਦਾ ਕੰਮ, ਤਿੰਨ ਦਿਨ ਰਹਿਣਗੇ ਬੰਦ