ਸਪੋਰਟਸ, 08 ਦਸੰਬਰ 2025: Shakib Al Hasan News: ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਮੋਇਨ ਅਲੀ ਦੇ ਪੋਡਕਾਸਟ, “ਬੀਅਰਡ ਬਿਫੋਰ ਵਿਕਟ” ‘ਤੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਨ੍ਹਾਂ ਨੇ ਅਜੇ ਤੱਕ ਤਿੰਨੋਂ ਫਾਰਮੈਟਾਂ (ਟੈਸਟ, ਵਨਡੇ ਅਤੇ ਟੀ20ਆਈ) ਤੋਂ ਅਧਿਕਾਰਤ ਤੌਰ ‘ਤੇ ਸੰਨਿਆਸ ਨਹੀਂ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਸ਼ਾਕਿਬ ਨੇ ਕਿਹਾ, “ਮੈਂ ਅਜੇ ਤੱਕ ਸਾਰੇ ਫਾਰਮੈਟਾਂ ਤੋਂ ਸੰਨਿਆਸ ਨਹੀਂ ਲਿਆ ਹੈ। ਮੇਰੀ ਯੋਜਨਾ ਬੰਗਲਾਦੇਸ਼ ਵਾਪਸ ਆਉਣਾ ਹੈ, ਇੱਕ ਪੂਰੀ ਘਰੇਲੂ ਸੀਰੀਜ਼ (ਟੀ20ਆਈ, ਵਨਡੇ ਅਤੇ ਟੈਸਟ) ਖੇਡਣੀ ਹੈ ਅਤੇ ਫਿਰ ਤਿੰਨੋਂ ਫਾਰਮੈਟਾਂ ਤੋਂ ਇੱਕੋ ਸਮੇਂ ਸੰਨਿਆਸ ਲੈਣਾ ਹੈ। ਸੀਰੀਜ਼ ਟੀ20ਆਈ ਨਾਲ ਸ਼ੁਰੂ ਹੁੰਦੀ ਹੈ ਜਾਂ ਟੈਸਟ ਮੈਚਾਂ ਨਾਲ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ। ਮੈਂ ਸਿਰਫ਼ ਇੱਕ ਪੂਰੀ ਸੀਰੀਜ਼ ਖੇਡਣਾ ਚਾਹੁੰਦਾ ਹਾਂ ਅਤੇ ਪ੍ਰਸ਼ੰਸਕਾਂ ਨੂੰ ਅਲਵਿਦਾ ਕਹਿਣਾ ਚਾਹੁੰਦਾ ਹਾਂ।”
ਸ਼ਾਕਿਬ ਮਈ 2024 ਤੋਂ ਬਾਅਦ ਬੰਗਲਾਦੇਸ਼ ਵਾਪਸ ਨਹੀਂ ਆਇਆ ਹੈ। 5 ਅਗਸਤ, 2024 ਨੂੰ ਸ਼ੇਖ ਹਸੀਨਾ ਦੀ ਸਰਕਾਰ ਦੇ ਡਿੱਗਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਉਠਾਈਆਂ ਸਨ। ਸ਼ਾਕਿਬ ਅਵਾਮੀ ਲੀਗ ਸੰਸਦ ਮੈਂਬਰ ਸੀ ਅਤੇ ਇੱਕ ਕਥਿਤ ਕਤਲ ਕੇਸ ‘ਚ ਨਾਮਜ਼ਦ ਕੀਤਾ ਗਿਆ ਸੀ। ਉਹ ਉਸ ਸਮੇਂ ਦੇਸ਼ ਵਿੱਚ ਮੌਜੂਦ ਨਹੀਂ ਸੀ। ਫਿਰ ਵੀ ਉਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ‘ਚ ਟੈਸਟ ਸੀਰੀਜ਼ ਖੇਡੀਆਂ। ਭਾਰਤ ਵਿਰੁੱਧ ਕਾਨਪੁਰ ਟੈਸਟ (ਸਤੰਬਰ 2024) ਉਸਦਾ ਹੁਣ ਤੱਕ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੈ।
ਬੰਗਲਾਦੇਸ਼ ਵਾਪਸੀ ਬਾਰੇ ਪੁੱਛੇ ਜਾਣ ‘ਤੇ, ਸ਼ਾਕਿਬ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਮੈਂ ਵਾਪਸ ਆਵਾਂਗਾ। ਇਸ ਲਈ ਮੈਂ ਇਸ ਸਮੇਂ ਵੱਖ-ਵੱਖ ਟੀ-20 ਲੀਗਾਂ ‘ਚ ਖੇਡ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਅਜਿਹਾ ਹੋਵੇਗਾ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਘਰੇਲੂ ਸੀਰੀਜ਼ ‘ਚ ਨਤੀਜੇ ਨੂੰ ਲੈ ਕੇ ਕੋਈ ਦਬਾਅ ਨਹੀਂ ਹੋਵੇਗਾ। ਉਹ ਬਸ ਉਨ੍ਹਾਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਸਾਲਾਂ ਤੋਂ ਉਸਦਾ ਸਮਰਥਨ ਕੀਤਾ ਹੈ। ਇੱਕ ਖਿਡਾਰੀ ਨੂੰ ਆਪਣੀ ਗੱਲ ‘ਤੇ ਕਾਇਮ ਰਹਿਣਾ ਚਾਹੀਦਾ ਹੈ। ਭਾਵੇਂ ਮੈਂ ਚੰਗਾ ਖੇਡਦਾ ਹਾਂ ਜਾਂ ਨਹੀਂ, ਕੋਈ ਫ਼ਰਕ ਨਹੀਂ ਪੈਂਦਾ। ਮੈਂ ਘਰ ‘ਚ ਖੇਡ ਕੇ ਪ੍ਰਸ਼ੰਸਕਾਂ ਨੂੰ ਕੁਝ ਵਾਪਸ ਦੇਣਾ ਚਾਹੁੰਦਾ ਹਾਂ।”
ਸ਼ਾਕਿਬ ਨੇ ਪਿਛਲੇ ਸਾਲ 27 ਸਤੰਬਰ ਤੋਂ 1 ਨਵੰਬਰ ਤੱਕ ਕਾਨਪੁਰ ‘ਚ ਖੇਡੇ ਗਏ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਦੂਜੇ ਟੈਸਟ ਤੋਂ ਪਹਿਲਾਂ ਟੈਸਟ ਅਤੇ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਕੱਪ ਟੀ-20 ‘ਚ ਸ਼ਾਕਿਬ ਨੇ ਜੋ ਮੈਚ ਖੇਡਿਆ ਸੀ ਉਸਨੂੰ ਵੀ ਉਸਦਾ ਆਖਰੀ ਮੰਨਿਆ ਜਾਣਾ ਚਾਹੀਦਾ ਹੈ।
ਸ਼ਾਕਿਬ ਨੇ ਇਹ ਵੀ ਕਿਹਾ ਕਿ 2025 ਦੇ ਸ਼ੁਰੂ ‘ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਬੰਗਲਾਦੇਸ਼ ਲਈ ਉਸਦਾ ਆਖਰੀ ਵਨਡੇ ਮੈਚ ਹੋਵੇਗਾ। ਹਾਲਾਂਕਿ, ਸ਼ਾਕਿਬ ਅਲ ਹਸਨ ਨੂੰ ਚੈਂਪੀਅਨਜ਼ ਟਰਾਫੀ ਲਈ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਸੀ।
Read More: NZ ਬਨਾਮ WI: ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਪਹਿਲਾ ਟੈਸਟ ਮੈਚ ਡਰਾਅ, ਜਸਟਿਨ ਗ੍ਰੀਵਜ਼ ਨੇ ਜੜਿਆ ਦੋਹਰਾ ਸੈਂਕੜਾ




