ਵਿਦੇਸ਼, 27 ਅਕਤੂਬਰ 2025: Bangladesh’s controversial map News: ਬੰਗਲਾਦੇਸ਼ ਦੇ ਅੰਤਰਿਮ ਚੀਫ਼ ਆਫ਼ ਸਟਾਫ਼, ਮੁਹੰਮਦ ਯੂਨਸ ਨੇ ਪਾਕਿਸਤਾਨੀ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਇੱਕ ਵਿਵਾਦਪੂਰਨ ਨਕਸ਼ਾ ਤੋਹਫ਼ੇ ‘ਚ ਦਿੱਤਾ ਹੈ। ਇਸ ਨਕਸ਼ੇ ‘ਚ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਨੂੰ ਬੰਗਲਾਦੇਸ਼ ਦੇ ਹਿੱਸੇ ਵਜੋਂ ਦਰਸਾਇਆ ਗਿਆ ਹੈ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ।
ਪਾਕਿਸਤਾਨ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਸਾਹਿਰ ਸ਼ਮਸ਼ਾਦ ਮਿਰਜ਼ਾ, ਆਸਿਫ਼ ਮੁਨੀਰ ਤੋਂ ਬਾਅਦ ਪਾਕਿਸਤਾਨੀ ਫੌਜ ‘ਚ ਦੂਜੇ ਸਭ ਤੋਂ ਉੱਚੇ ਦਰਜੇ ਦੇ ਅਧਿਕਾਰੀ ਹਨ। ਮਿਰਜ਼ਾ ਨੂੰ ਪਾਕਿਸਤਾਨ ਦੇ ਫੌਜੀ ਮੁਖੀ ਵਜੋਂ ਮੁਨੀਰ ਦੇ ਸੰਭਾਵੀ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ।
ਉਨ੍ਹਾਂ ਨੇ ਸ਼ਨੀਵਾਰ ਦੇਰ ਰਾਤ ਮੁਹੰਮਦ ਯੂਨਸ ਨਾਲ ਮੁਲਾਕਾਤ ਕੀਤੀ। ਯੂਨਸ ਨੇ ਪਾਕਿਸਤਾਨੀ ਅਧਿਕਾਰੀ ਨੂੰ “ਆਰਟ ਆਫ਼ ਟ੍ਰਾਇੰਫ” ਨਾਮਕ ਇੱਕ ਕਿਤਾਬ ਤੋਹਫ਼ੇ ‘ਚ ਦਿੱਤੀ। ਵਿਵਾਦ ਕਿਤਾਬ ਦੇ ਕਵਰ ‘ਤੇ ਛਪੇ ਬੰਗਲਾਦੇਸ਼ ਦੇ ਨਕਸ਼ੇ ‘ਤੇ ਕੇਂਦਰਿਤ ਹੈ। ਹਾਲਾਂਕਿ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਜੇ ਤੱਕ ਵਿਵਾਦ ਦਾ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਆਰਟ ਆਫ਼ ਟ੍ਰਾਇੰਫ ਇੱਕ ਕਲਾ ਕਿਤਾਬ ਹੈ ਜੋ ਜੁਲਾਈ-ਅਗਸਤ 2024 ‘ਚ ਬੰਗਲਾਦੇਸ਼ ‘ਚ ਵਿਦਿਆਰਥੀ-ਜਨ ਵਿਰੋਧ ਪ੍ਰਦਰਸ਼ਨਾਂ ਦੌਰਾਨ ਬਣਾਈਆਂ ਗ੍ਰੈਫਿਟੀ ਅਤੇ ਹੋਰ ਪੇਂਟਿੰਗਾਂ ਨੂੰ ਪ੍ਰਦਰਸ਼ਿਤ ਕਰਦੀ ਹੈ।
ਅੰਤਰਿਮ ਮੁੱਖ ਸਲਾਹਕਾਰ, ਯੂਨਸ ਨੇ ਇਸਨੂੰ ਪਿਛਲੇ ਸਾਲ ਸਤੰਬਰ ‘ਚ ਜਾਰੀ ਕੀਤਾ ਸੀ। ਵਰਤਮਾਨ ‘ਚ ਇਹ ਕਿਤਾਬ ਜਨਤਕ ਵਿਕਰੀ ਲਈ ਉਪਲਬੱਧ ਨਹੀਂ ਹੈ। ਬੰਗਲਾਦੇਸ਼ੀ ਆਗੂ ਇਸ ਕਿਤਾਬ ਨੂੰ ਪਹਿਲਾਂ ਵੀ ਤੋਹਫ਼ੇ ਵਜੋਂ ਵਰਤ ਚੁੱਕੇ ਹਨ। ਸਤੰਬਰ 2024 ‘ਚ, ਯੂਨਸ ਨੇ ਇਹ ਕਿਤਾਬ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਤੋਹਫ਼ੇ ਵਜੋਂ ਦਿੱਤੀ ਸੀ।
ਇਸ ਕਿਤਾਬ ਨੂੰ ਤੋਹਫ਼ੇ ਵਜੋਂ ਦੇਣਾ ਇੱਕ ਰਾਜਨੀਤਿਕ ਅਤੇ ਕੂਟਨੀਤਕ ਸੰਕੇਤ ਮੰਨਿਆ ਜਾਂਦਾ ਹੈ। ਢਾਕਾ ਟ੍ਰਿਬਿਊਨ ਦੇ ਅਨੁਸਾਰ, ਇਹ ਕਿਤਾਬ ਹੁਣ ਤੱਕ 12 ਤੋਂ ਵੱਧ ਵਿਦੇਸ਼ੀ ਆਗੂਆਂ ਅਤੇ ਅਧਿਕਾਰੀਆਂ ਨੂੰ ਤੋਹਫ਼ੇ ਵਜੋਂ ਦਿੱਤੀ ਜਾ ਚੁੱਕੀ ਹੈ।
ਇਨ੍ਹਾਂ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ, ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਬ੍ਰਾਜ਼ੀਲ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵਰਗੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹਨ।
Read More: ਭਾਰਤ ਦੀ ਬੰਗਲਾਦੇਸ਼ ਨੂੰ ਚੇਤਾਵਨੀ, ਕਿਹਾ- “ਭਾਰਤ ਦੇ ਮਾਮਲਿਆਂ ‘ਚ ਦਖਲ ਨਾ ਦਿਓ”



