ਤਾਰਿਕ ਰਹਿਮਾਨ

Bangladesh PM: ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

ਬੰਗਲਾਦੇਸ਼, 17 ਫਰਵਰੀ 2026: Bangladesh PM: ਤਾਰਿਕ ਰਹਿਮਾਨ (Tariq Rahman) ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਭਾਰਤੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਜੋ ਬੰਗਲਾਦੇਸ਼ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਏ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਖਲੀਲੁਰ ਰਹਿਮਾਨ ਬੰਗਲਾਦੇਸ਼ ਦੇ ਅਗਲੇ ਵਿਦੇਸ਼ ਮੰਤਰੀ ਬਣ ਸਕਦੇ ਹਨ। ਮੁਹੰਮਦ ਯੂਨਸ ਦੇ ਅੰਤਰਿਮ ਸ਼ਾਸਨ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਵਜੋਂ ਸੇਵਾ ਨਿਭਾਉਣ ਵਾਲੇ ਖਲੀਲੁਰ ਰਹਿਮਾਨ ਬੰਗਲਾਦੇਸ਼ ਦੇ ਅਗਲੇ ਵਿਦੇਸ਼ ਮੰਤਰੀ ਬਣ ਸਕਦੇ ਹਨ।

ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੂੰ ਵਧਾਈ ਦਿੱਤੀ। ਇਹ ਜਾਣਕਾਰੀ ਚੀਨੀ ਦੂਤਾਵਾਸ ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਗਈ। ਆਪਣੇ ਵਧਾਈ ਸੰਦੇਸ਼ ‘ਚ, ਲੀ ਕੇਕਿਆਂਗ ਨੇ ਕਿਹਾ ਕਿ ਚੀਨ ਅਤੇ ਬੰਗਲਾਦੇਸ਼ ਗੁਆਂਢੀ ਦੇਸ਼ ਹਨ ਅਤੇ ਉਨ੍ਹਾਂ ਦੇ ਲੰਬੇ ਸਮੇਂ ਤੋਂ ਦੋਸਤਾਨਾ ਸਬੰਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੀਨੀ ਸਰਕਾਰ ਦੇਸ਼ ਨੂੰ ਸੁਚਾਰੂ ਅਤੇ ਸਥਿਰਤਾ ਨਾਲ ਚਲਾਉਣ ‘ਚ ਨਵੀਂ ਬੰਗਲਾਦੇਸ਼ੀ ਸਰਕਾਰ ਦਾ ਸਮਰਥਨ ਕਰੇਗੀ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਜਮਾਤ-ਏ-ਇਸਲਾਮੀ ਦੇ ਮੁਖੀ ਸ਼ਫੀਕੁਰ ਰਹਿਮਾਨ ਨੂੰ 13ਵੀਂ ਬੰਗਲਾਦੇਸ਼ ਸੰਸਦ ‘ਚ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ ਹੈ, ਜਦੋਂ ਕਿ ਨੈਸ਼ਨਲ ਸਿਟੀਜ਼ਨਜ਼ ਪਾਰਟੀ (ਐਨਸੀਪੀ) ਦੇ ਕਨਵੀਨਰ ਨਾਹਿਦ ਇਸਲਾਮ ਵਿਰੋਧੀ ਧਿਰ ਦੇ ਮੁੱਖ ਵ੍ਹਿਪ ਹੋਣਗੇ।

Read More: ਬੰਗਲਾਦੇਸ਼ ਦੀ ਕੈਬਿਨਟ ‘ਚ ਦੋ ਘੱਟ ਗਿਣਤੀ ਭਾਈਚਾਰੇ ਦੇ ਆਗੂ, 25 ਮੰਤਰੀ ਹੋਣਗੇ ਸ਼ਾਮਲ

ਵਿਦੇਸ਼

Scroll to Top