PM Sheikh Hasina

ਨਵੀਂ ਦਿੱਲੀ ਪੁੱਜੇ ਬੰਗਲਾਦੇਸ਼ PM ਸ਼ੇਖ ਹਸੀਨਾ, ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਹੋਣਗੇ ਸ਼ਾਮਲ

ਚੰਡੀਗੜ੍ਹ, 08 ਜੂਨ 2024: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (PM Sheikh Hasina) ਭਾਰਤ ‘ਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਪਹੁੰਚ ਗਈ ਹੈ। ਸਹੁੰ ਚੁੱਕ ਸਮਾਗਮ ਐਤਵਾਰ 9 ਜੂਨ ਨੂੰ ਸ਼ਾਮ 7 ਵਜੇ ਤੋਂ ਬਾਅਦ ਹੋਣਾ ਹੈ।

ਨਰਿੰਦਰ ਮੋਦੀ ਨੂੰ ਸ਼ੁੱਕਰਵਾਰ ਨੂੰ ਐਨਡੀਏ ਗਠਜੋੜ ਦਾ ਆਗੂ ਚੁਣ ਲਿਆ ਗਿਆ ਹੈ। ਸੰਸਦ ਦੇ ਸੈਂਟਰਲ ਹਾਲ ਵਿੱਚ ਐਨਡੀਏ ਦੀ ਮੀਟਿੰਗ ਦੌਰਾਨ ਮੋਦੀ ਨੂੰ ਐਨਡੀਏ ਸੰਸਦੀ ਦਲ, ਭਾਜਪਾ ਸੰਸਦੀ ਦਲ ਅਤੇ ਲੋਕ ਸਭਾ ਵਿੱਚ ਭਾਜਪਾ ਦਾ ਆਗੂ ਚੁਣਿਆ ਗਿਆ। ਦੇਸ਼ ਦੀ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 15 ਜੂਨ ਦੇ ਆਸ-ਪਾਸ ਸ਼ੁਰੂ ਹੋਣ ਦੀ ਸੰਭਾਵਨਾ ਹੈ।

Scroll to Top