Bangladesh News

Bangladesh News: ਬੰਗਲਾਦੇਸ਼ ‘ਚ ਇੱਕ ਹੋਰ ਹਿੰਦੂ ਭਾਈਚਾਰੇ ਦੇ ਵਿਅਕਤੀ ‘ਤੇ ਹ.ਮ.ਲਾ, ਗੰਭੀਰ ਜ਼ਖਮੀ

ਬੰਗਲਾਦੇਸ਼, 01 ਜਨਵਰੀ 2026: Bangladesh News: ਬੰਗਲਾਦੇਸ਼ ਦੇ ਸ਼ਰੀਅਤਪੁਰ ਜ਼ਿਲ੍ਹੇ ‘ਚ ਬੁੱਧਵਾਰ ਰਾਤ ਨੂੰ ਇੱਕ ਹਿੰਦੂ ਵਿਅਕਤੀ ‘ਤੇ ਹਮਲੇ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬਾਜ਼ਾਰ ਬੰਦ ਕਰਕੇ ਘਰ ਪਰਤ ਰਹੇ ਇੱਕ ਵਪਾਰੀ ‘ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਪਹਿਲਾਂ ਉਸਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਫਿਰ ਤੇਜ਼ਧਾਰ ਹਥਿਆਰ ਨਾਲ ਚਾਕੂ ਮਾਰਿਆ ਅਤੇ ਅੰਤ ‘ਚ ਉਸਦੇ ਸਰੀਰ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ। ਵਪਾਰੀ ਨੂੰ ਗੰਭੀਰ ਹਾਲਤ ‘ਚ ਢਾਕਾ ਰੈਫਰ ਕਰ ਦਿੱਤਾ ਗਿਆ ਹੈ।

ਜ਼ਖਮੀ ਵਪਾਰੀ ਦੀ ਪਛਾਣ 50 ਸਾਲਾ ਖੋਕਨ ਚੰਦਰ ਦਾਸ ਵਜੋਂ ਹੋਈ ਹੈ। ਚੰਦਰ ਦਾਸ ਇੱਕ ਫਾਰਮਾਸਿਊਟੀਕਲ ਅਤੇ ਮੋਬਾਈਲ ਬੈਂਕਿੰਗ ਦਾ ਕਾਰੋਬਾਰ ਕਰਦਾ ਹੈ। ਪੁਲਿਸ ਦੇ ਮੁਤਾਬਕ ਉਹ ਬੁੱਧਵਾਰ ਰਾਤ 9:30 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਦਿਨ ਦੀ ਕਮਾਈ ਲੈ ਕੇ ਇੱਕ ਸੀਐਨਜੀ ਆਟੋ ‘ਚ ਘਰ ਪਰਤ ਰਿਹਾ ਸੀ। ਜਦੋਂ ਬਦਮਾਸ਼ਾਂ ਨੇ ਮਾਰਕੀਟ ਨੇੜੇ ਆਟੋ ਨੂੰ ਰੋਕਿਆ ਤਾਂ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।

ਆਪਣੀ ਜਾਨ ਬਚਾਉਣ ਲਈ, ਖੋਕਨ ਚੰਦਰ ਦਾਸ ਨੇ ਸੜਕ ਕਿਨਾਰੇ ਇੱਕ ਤਲਾਅ ‘ਚ ਛਾਲ ਮਾਰ ਦਿੱਤੀ। ਜਦੋਂ ਨੇੜੇ ਦੇ ਲੋਕਾਂ ਨੇ ਰੌਲਾ ਪਾਇਆ ਤਾਂ ਹਮਲਾਵਰ ਮੌਕੇ ਤੋਂ ਭੱਜ ਗਏ। ਸਥਾਨਕ ਲੋਕਾਂ ਨੇ ਤੁਰੰਤ ਉਸਨੂੰ ਬਚਾਇਆ ਅਤੇ ਰਾਤ 10 ਵਜੇ ਦੇ ਕਰੀਬ ਸ਼ਰੀਅਤਪੁਰ ਸਦਰ ਹਸਪਤਾਲ ਪਹੁੰਚਾਇਆ। ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਅਤੇ ਉਸਨੂੰ ਉਸੇ ਰਾਤ ਢਾਕਾ ਭੇਜ ਦਿੱਤਾ ਗਿਆ।

ਜ਼ਖਮੀ ਵਿਅਕਤੀ ਦੀ ਪਤਨੀ ਸੀਮਾ ਦਾਸ ਨੇ ਦੱਸਿਆ ਕਿ ਉਸਦਾ ਪਤੀ ਆਮ ਵਾਂਗ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਆ ਰਿਹਾ ਸੀ। ਉਸਨੇ ਕਿਹਾ ਕਿ ਉਸਦੇ ਪਤੀ ਨੇ ਦੋ ਹਮਲਾਵਰਾਂ ਨੂੰ ਪਛਾਣ ਲਿਆ, ਜਿਸ ਕਾਰਨ ਹਮਲਾਵਰਾਂ ਨੇ ਉਸਨੂੰ ਮਾਰਨ ਦੇ ਇਰਾਦੇ ਨਾਲ ਉਸ ‘ਤੇ ਪੈਟਰੋਲ ਛਿੜਕਿਆ ਅਤੇ ਅੱਗ ਲਗਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਝਗੜਾ ਸੀ, ਫਿਰ ਵੀ ਇਹ ਸਮਝ ਤੋਂ ਬਾਹਰ ਹੈ ਕਿ ਅਜਿਹਾ ਹਮਲਾ ਕਿਉਂ ਹੋਇਆ। ਸ਼ਰੀਅਤਪੁਰ ਸਦਰ ਹਸਪਤਾਲ ਦੇ ਡਾਕਟਰ ਨਜ਼ਰੁਲ ਇਸਲਾਮ ਨੇ ਦੱਸਿਆ ਕਿ ਖੋਕਨ ਚੰਦਰ ਦਾਸ ਦੇ ਸਰੀਰ ਦੇ ਕਈ ਹਿੱਸਿਆਂ ‘ਤੇ ਸੱਟਾਂ ਸਨ, ਜਿਸ ‘ਚ ਉਸਦੇ ਪੇਟ ‘ਤੇ ਗੰਭੀਰ ਸੱਟ ਵੀ ਸ਼ਾਮਲ ਹੈ।

ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਜਾਂਚ ‘ਚ ਦੋ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਪਛਾਣ ਰੱਬੀ ਅਤੇ ਸੋਹਾਗ ਵਜੋਂ ਹੋਈ ਹੈ, ਦੋਵੇਂ ਸਥਾਨਕ ਨਿਵਾਸੀ ਹਨ। ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Read More: ਬੰਗਲਾਦੇਸ਼ ‘ਚ ਹਿੰਦੂ ਨੌਜਵਾਨ ਦੇ ਕ.ਤ.ਲ ਤੇ ਲਾ.ਸ਼ ਨੂੰ ਅੱ.ਗ ਲਗਾਉਣ ਦੇ ਮਾਮਲੇ ‘ਚ 7 ਜਣੇ ਗ੍ਰਿਫ਼ਤਾਰ

ਵਿਦੇਸ਼

Scroll to Top