ਚੰਡੀਗੜ੍ਹ, 03 ਦਸੰਬਰ 2024: ਬੰਗਲਾਦੇਸ਼ (Bangladesh) ‘ਚ ਧਾਰਮਿਕ ਆਗੂ ਚਿਨਮੋਏ ਕ੍ਰਿਸ਼ਨ ਦਾਸ ਪ੍ਰਭੂ (Chinmoy Krishna Das) ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ । ਇਸ ਮਾਮਲੇ ‘ਚ ਚਿਨਮਯ ਦਾਸ ਦੀ ਤਰਫੋਂ ਬਹਿਸ ਕਰਨ ਲਈ ਚਟਗਾਂਵ ਅਦਾਲਤ ‘ਚ ਕੋਈ ਵਕੀਲ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ।
ਇਸ ਦੌਰਾਨ ਇਸਕੋਨ ਨੇ ਕਿਹਾ ਹੈ ਕਿ ਹਾਲ ਹੀ ‘ਚ ਹਮਲਾ ਕੀਤੇ ਗਏ ਚਿਨਮੋਏ ਦਾਸ ਦੇ ਵਕੀਲ ਰਮਨ ਰਾਏ ਦੀ ਹਾਲਤ ਗੰਭੀਰ ਹੈ। ਇਸਕੋਨ ਕੋਲਕਾਤਾ ਦੇ ਬੁਲਾਰੇ ਰਾਧਾਰਮਣ ਦਾਸ ਨੇ ਦਾਅਵਾ ਕੀਤਾ ਸੀ ਕਿ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਦੇ ਪ੍ਰਮੁੱਖ ਚਿਹਰੇ ਚਿਨਮੋਏ ਕ੍ਰਿਸ਼ਨਾ ਦਾਸ ਪ੍ਰਭੂ (Chinmoy Krishna Das) ਦਾ ਬਚਾਅ ਕਰ ਰਹੇ ਵਕੀਲ ਰਮਨ ਰਾਏ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਹੈ।
ਹਮਲੇ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੈ ਅਤੇ ਹਸਪਤਾਲ ‘ਚ ਆਪਣੀ ਜਾਨ ਦੀ ਲੜਾਈ ਲੜ ਰਿਹਾ ਹੈ। ਦਾਸ ਨੇ ਕਿਹਾ ਕਿ ਵਕੀਲ ਰਾਏ ਦੀ ਹੀ ਗਲਤੀ ਸੀ ਕਿ ਉਹ ਅਦਾਲਤ ‘ਚ ਚਿਨਮੋਏ ਪ੍ਰਭੂ ਦਾ ਬਚਾਅ ਕਰ ਰਹੇ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਲਤੀ ਸਿਰਫ ਇਹ ਸੀ ਕਿ ਉਨ੍ਹਾਂ ਨੇ ਅਦਾਲਤ ‘ਚ ਚਿਨਮੋਏ ਪ੍ਰਭੂ (Chinmoy Krishna Das) ਦਾ ਬਚਾਅ ਕੀਤਾ ਹੈ। ਕੁਝ ਸੀਨ ਪਹਿਲਾਂ ਢਾਕਾ ਦੀ ਹਾਈ ਕੋਰਟ ਨੇ ਇਸਕੋਨ ‘ਤੇ ਪਾਬੰਧੀ ਲਗਾਉਣ ‘ਤੇ ਇਨਕਾਰ ਕਰ ਦਿੱਤਾ ਸੀ |
ਬੰਗਲਾਦੇਸ਼ ‘ਚ ਇਸਕੋਨ ਦੇ ਇੱਕ ਪ੍ਰਮੁੱਖ ਸਾਬਕਾ ਆਗੂ ਚਿਨਮੋਏ ਕ੍ਰਿਸ਼ਨ ਦਾਸ (Chinmoy Krishna Das) ਬ੍ਰਹਮਚਾਰੀ ਨੂੰ ਪਿਛਲੇ ਮਹੀਨੇ ਢਾਕਾ ‘ਚ ਰੰਗਪੁਰ ਵਿੱਚ ਹਿੰਦੂ ਭਾਈਚਾਰੇ ਦੇ ਸਮਰਥਨ ‘ਚ ਪ੍ਰਦਰਸ਼ਨ ਦੀ ਅਗਵਾਈ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ’ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ। 26 ਨਵੰਬਰ ਨੂੰ ਢਾਕਾ ਦੀ ਇਕ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਚਿਨਮਯ ਦਾਸ ਦੀ ਜ਼ਮਾਨਤ ‘ਤੇ ਸੁਣਵਾਈ 2 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਸੀ ।