Bangladesh Elections

Bangladesh Elections: ਬੰਗਲਾਦੇਸ਼ ‘ਚ ਚੋਣਾਂ ਦੌਰਾਨ ਪੋਲਿੰਗ ਸਟੇਸ਼ਨ ‘ਤੇ ਧ.ਮਾ.ਕਾ, 3 ਜਣਿਆਂ ਦੀ ਮੌ.ਤ

ਬੰਗਲਾਦੇਸ਼, 12 ਫਰਵਰੀ 2026: Bangladesh Elections: ਬੰਗਲਾਦੇਸ਼ ਦੇ ਗੋਪਾਲਗੰਜ ਸਦਰ ਉਪਜਿਲਾ ‘ਚ ਚੋਣਾਂ ਦੌਰਾਨ ਇੱਕ ਪੋਲਿੰਗ ਸਟੇਸ਼ਨ ‘ਤੇ ਹੋਏ ਧਮਾਕੇ ‘ਚ ਤਿੰਨ ਜਣੇ ਜ਼ਖਮੀ ਹੋ ਗਏ। ਇਹ ਘਟਨਾ ਰੇਸ਼ਮਾ ਇੰਟਰਨੈਸ਼ਨਲ ਸਕੂਲ ਪੋਲਿੰਗ ਸਟੇਸ਼ਨ ‘ਤੇ ਵਾਪਰੀ, ਜਿੱਥੇ ਇੱਕ ਨਹਿਰ ਦੇ ਪਾਰੋਂ ਕਾਕਟੇਲ ਕਿਸਮ ਦਾ ਵਿਸਫੋਟਕ ਸੁੱਟਿਆ ਗਿਆ। ਪੁਲਿਸ ਸਬ-ਇੰਸਪੈਕਟਰ ਜ਼ਾਹਿਦੁਲ ਇਸਲਾਮ ਨੇ ਕਿਹਾ ਕਿ ਧਮਾਕੇ ਤੋਂ ਪਹਿਲਾਂ ਵੋਟਿੰਗ ਸ਼ਾਂਤੀਪੂਰਵਕ ਚੱਲ ਰਹੀ ਸੀ।

ਇਸ ਧਮਾਕੇ ‘ਚ ਦੋ ਅੰਸਾਰ ਅਰਧ ਸੈਨਿਕ ਬਲ ਦੇ ਜਵਾਨ ਅਤੇ 14 ਸਾਲਾ ਅਮੇਨਾ ਖਾਨਮ ਜ਼ਖਮੀ ਹੋ ਗਈ, ਜੋ ਇੱਕ ਵੋਟਰ ਦੇ ਨਾਲ ਸੀ। ਧਮਾਕੇ ਨਾਲ ਪੋਲਿੰਗ ਸਟੇਸ਼ਨ ਦੇ ਮੁੱਖ ਗੇਟ ਨੂੰ ਨੁਕਸਾਨ ਪਹੁੰਚਿਆ ਅਤੇ ਭੀੜ ‘ਚ ਦਹਿਸ਼ਤ ਫੈਲ ਗਈ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ।

ਅਖੋਨ ਟੀਵੀ ਦੇ ਮੁਤਾਬਕ ਬੰਗਲਾਦੇਸ਼ ਚੋਣ ਕਮਿਸ਼ਨ ਨੇ ਰਿਪੋਰਟ ਦਿੱਤੀ ਕਿ 13ਵੀਂ ਰਾਸ਼ਟਰੀ ਸੰਸਦੀ ਚੋਣ ‘ਚ ਸਵੇਰੇ 11 ਵਜੇ (ਬੀਡੀਟੀ) ਤੱਕ ਦੇਸ਼ ਭਰ ਦੇ 32,000 ਪੋਲਿੰਗ ਸਟੇਸ਼ਨਾਂ ‘ਤੇ 14.96% ਵੋਟ ਪਾਈ ਗਈ। “ਅਸੀਂ ਦੇਸ਼ ਨੂੰ ਇੱਕ ਤਿਉਹਾਰੀ ਚੋਣ ਦਾ ਤੋਹਫ਼ਾ ਦੇਣਾ ਚਾਹੁੰਦੇ ਹਾਂ,” ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ ਏਐਮਐਮ ਨਸੀਰੂਦੀਨ ਨੇ ਵੀਰਵਾਰ ਨੂੰ ਢਾਕਾ ‘ਚ ਆਪਣੀ ਵੋਟ ਪਾਉਣ ਤੋਂ ਬਾਅਦ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਬੰਗਲਾਦੇਸ਼ ਲੋਕਤੰਤਰ ਦੀ ਰੇਲਗੱਡੀ ‘ਤੇ ਸਵਾਰ ਹੋ ਗਿਆ ਹੈ ਅਤੇ ਛੇਤੀ ਹੀ ਆਪਣੀ ਮੰਜ਼ਿਲ ‘ਤੇ ਪਹੁੰਚ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅੰਤਰਰਾਸ਼ਟਰੀ ਚੋਣ ਨਿਗਰਾਨ ਵੀ ਵੋਟਿੰਗ ਪ੍ਰਬੰਧਾਂ ਤੋਂ ਸੰਤੁਸ਼ਟ ਹਨ।

ਬੰਗਲਾਦੇਸ਼ ਦੀ ਸੰਸਦ, ਜਾਤੀ ਸੰਸਦ ‘ਚ 350 ਸੀਟਾਂ ਹਨ, ਪਰ ਸਿੱਧੀਆਂ ਚੋਣਾਂ ਸਿਰਫ਼ 300 ਸੀਟਾਂ ਲਈ ਹੁੰਦੀਆਂ ਹਨ। ਬਹੁਮਤ ਦਾ ਅੰਕੜਾ 150 ਹੈ। ਇਸ ਵਾਰ, ਇੱਕ ਉਮੀਦਵਾਰ ਦੀ ਮੌਤ ਕਾਰਨ ਸ਼ੇਰਪੁਰ-3 ਸੰਸਦੀ ਹਲਕੇ ‘ਚ ਵੋਟਿੰਗ ਨਹੀਂ ਹੋ ਰਹੀ ਹੈ। ਇਸ ਤਰ੍ਹਾਂ ਵੀਰਵਾਰ ਨੂੰ 299 ਸੀਟਾਂ ਲਈ ਵੋਟਿੰਗ ਹੋ ਰਹੀ ਹੈ। 50 ਸੀਟਾਂ ਔਰਤਾਂ ਲਈ ਰਾਖਵੀਆਂ ਹਨ, ਅਤੇ ਇਨ੍ਹਾਂ ਸੀਟਾਂ ਲਈ ਸਿੱਧੀਆਂ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਅਤੇ ਇਨ੍ਹਾਂ ਸੀਟਾਂ ਨੂੰ ਅਨੁਪਾਤਕ ਆਧਾਰ ‘ਤੇ ਪਾਰਟੀਆਂ ‘ਚ ਵੰਡਿਆ ਜਾਂਦਾ ਹੈ।

Read More: ਅਮਰੀਕਾ ਵੱਲੋਂ ਰੂਸ ਤੋਂ ਤੇਲ ਖਰੀਦ ਲਈ ਭਾਰਤ ‘ਤੇ ਲਗਾਏ ਵਾਧੂ 25 ਫੀਸਦੀ ਟੈਰਿਫ ਹਟਾਉਣ ਦਾ ਐਲਾਨ

ਵਿਦੇਸ਼

Scroll to Top