ਬੰਗਲੌਰ ਭਗਦੜ ਮਾਮਲਾ: ਕਰਨਾਟਕ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਇਕ ਰਿਪੋਰਟ, RCB ਨੂੰ ਠਹਿਰਾਇਆ ਗਿਆ ਜ਼ਿੰਮੇਵਾਰ

17 ਜੁਲਾਈ 2025: ਕਰਨਾਟਕ ਸਰਕਾਰ (Karnataka government) ਨੇ ਬੰਗਲੌਰ ਵਿੱਚ ਆਈਪੀਐਲ ਟੀਮ ਰਾਇਲ ਚੈਲੇਂਜਰਜ਼ ਬੰਗਲੌਰ ਦੀ ਜਿੱਤ ਦੇ ਜਸ਼ਨ ਦੌਰਾਨ ਹੋਈ ਭਗਦੜ ਬਾਰੇ ਹਾਈ ਕੋਰਟ (highcourt) ਨੂੰ ਇੱਕ ਵਿਸਤ੍ਰਿਤ ਰਿਪੋਰਟ ਸੌਂਪ ਦਿੱਤੀ ਹੈ। ਦੱਸ ਦੇਈਏ ਕਿ ਇਸ ਰਿਪੋਰਟ ਵਿੱਚ ਸਰਕਾਰ ਨੇ ਭਗਦੜ ਲਈ ਆਰਸੀਬੀ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ। ਇਸ ਵਿੱਚ ਟੀਮ (team) ਦੇ ਮਹਾਨ ਖਿਡਾਰੀ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕਰਨਾਟਕ ਸਰਕਾਰ ਦਾ ਕਹਿਣਾ ਹੈ ਕਿ ਆਰਸੀਬੀ ਕੋਲ ਜਿੱਤ ਦਾ ਜਸ਼ਨ ਮਨਾਉਣ ਦੀ ਇਜਾਜ਼ਤ ਨਹੀਂ ਸੀ, ਉਨ੍ਹਾਂ ਨੇ ਹੁਣੇ ਹੀ ਜਾਣਕਾਰੀ ਦਿੱਤੀ ਸੀ।

ਉਥੇ ਹੀ ਦੱਸ ਦੇਈਏ ਕਿ ਇਸ ਮਸਲੇ ਦੇ ਵਿੱਚ ਕਰਨਾਟਕ ਸਰਕਾਰ ਨੇ ਰਿਪੋਰਟ ਰਾਹੀਂ ਕਿਹਾ ਹੈ ਕਿ ਵਿਕਟਰੀ ਪਰੇਡ ਦੌਰਾਨ ਬਹੁਤ ਲਾਪਰਵਾਹੀ ਹੋਈ ਅਤੇ ਕੋਈ ਢੁਕਵੇਂ ਪ੍ਰਬੰਧ ਨਹੀਂ ਸਨ। ਇਸ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੀ ਕੰਪਨੀ ਡੀਐਨਏ ਨੈੱਟਵਰਕ ਪ੍ਰਾਈਵੇਟ ਲਿਮਟਿਡ ਨੇ 3 ਜੂਨ ਨੂੰ ਹੀ ਪੁਲਿਸ ਨੂੰ ਸੂਚਿਤ ਕੀਤਾ ਸੀ, ਪਰ 2009 ਦੇ ਹੁਕਮ ਅਨੁਸਾਰ ਇਜਾਜ਼ਤ ਨਹੀਂ ਲਈ। ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਬਚਣ ਲਈ, ਪੁਲਿਸ ਨੇ ਸੀਮਤ ਪ੍ਰੋਗਰਾਮ ਲਈ ਇਜਾਜ਼ਤ ਦਿੱਤੀ ਸੀ, ਪਰ ਉਮੀਦ ਤੋਂ ਵੱਧ ਲੋਕ ਸਮਾਗਮ ਵਿੱਚ ਪਹੁੰਚੇ।

Read More:  ਫਾਈਨਲ ਮੈਚ ‘ਚ ਕਿਹੜੀ ਟੀਮ ਮਾਰੇਗੀ ਬਾਜ਼ੀ, ਮੀਂਹ ਪੈਣ ਦੀ ਸੰਭਾਵਨਾ

Scroll to Top