ਸਪੋਰਟਸ ਡੈਸਕ , 28 ਜੂਨ, 2025: BAN ਬਨਾਮ SL: ਬੰਗਲਾਦੇਸ਼ ਦੇ ਟੈਸਟ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ (Nazmul Hossain Shanto) ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਸ਼੍ਰੀਲੰਕਾ ਖ਼ਿਲਾਫ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਇਹ ਫੈਸਲਾ ਲਿਆ। ਇਸ ਦੌਰਾਨ ਸ਼ਾਂਤੋ ਨੇ ਕਿਹਾ, ਮੈਂ ਬੰਗਲਾਦੇਸ਼ ਟੀਮ ਦੀ ਟੈਸਟ ਕਪਤਾਨੀ ਛੱਡ ਰਿਹਾ ਹਾਂ।
ਬੰਗਲਾਦੇਸ਼ ਦੀ ਟੀਮ ਇਨ੍ਹੀਂ ਦਿਨੀਂ ਸ਼੍ਰੀਲੰਕਾ ਦੇ ਦੌਰੇ ‘ਤੇ ਹੈ। ਹਾਲ ਹੀ ‘ਚ ਇੱਥੇ ਦੋਵਾਂ ਟੀਮਾਂ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਗਈ ਸੀ, ਜਿਸ ਦਾ ਪਹਿਲਾ ਮੈਚ ਸ਼੍ਰੀਲੰਕਾ ਖਿਲਾਫ ਡਰਾਅ ‘ਤੇ ਖਤਮ ਹੋਇਆ ਸੀ ਜਦੋਂ ਕਿ ਦੂਜਾ ਮੈਚ ਸ਼੍ਰੀਲੰਕਾ ਨੇ ਇੱਕ ਪਾਰੀ ਅਤੇ 78 ਦੌੜਾਂ ਨਾਲ ਜਿੱਤਿਆ ਸੀ। ਸ਼ਨੀਵਾਰ ਨੂੰ ਬੰਗਲਾਦੇਸ਼ ਦੀ 1-0 ਟੈਸਟ ਸੀਰੀਜ਼ ਦੀ ਹਾਰ ਤੋਂ ਬਾਅਦ, ਸ਼ਾਂਤੋ ਨੇ ਕਿਹਾ – ਮੈਨੂੰ ਇੱਕ ਐਲਾਨ ਕਰਨਾ ਪਵੇਗਾ। ਮੈਂ ਬੰਗਲਾਦੇਸ਼ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਰਿਹਾ ਹਾਂ।
ਉਨ੍ਹਾਂ (Nazmul Hossain Shanto) ਕਿਹਾ ਕਿ “ਮੈਂ ਇਸ ਫਾਰਮੈਟ ‘ਚ ਕਪਤਾਨ ਵਜੋਂ ਜਾਰੀ ਨਹੀਂ ਰਹਿਣਾ ਚਾਹੁੰਦਾ, ਅਤੇ ਮੈਂ ਸਾਰਿਆਂ ਨੂੰ ਇੱਕ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹਾਂ, ਇਹ ਕੋਈ ਨਿੱਜੀ ਮਾਮਲਾ ਨਹੀਂ ਹੈ। ਇਹ ਪੂਰੀ ਤਰ੍ਹਾਂ ਟੀਮ ਦੀ ਬਿਹਤਰੀ ਲਈ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਟੀਮ ਦੀ ਮੱਦਦ ਕਰੇਗਾ”। ਜੇਕਰ ਕ੍ਰਿਕਟ ਬੋਰਡ ਨੂੰ ਲੱਗਦਾ ਹੈ ਕਿ ਉਹ ਤਿੰਨ ਫਾਰਮੈਟਾਂ ‘ਚ ਤਿੰਨ ਕਪਤਾਨਾਂ ਨਾਲ ਜਾਰੀ ਰੱਖਣਗੇ, ਤਾਂ ਇਹ ਉਨ੍ਹਾਂ ਦਾ ਫੈਸਲਾ ਹੋਵੇਗਾ।’
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਸ਼ਾਂਤੋ ਨੂੰ ਤਿੰਨੋਂ ਫਾਰਮੈਟਾਂ ‘ਚ ਕਪਤਾਨ ਨਿਯੁਕਤ ਕੀਤਾ ਸੀ। ਹਾਲਾਂਕਿ, ਸਾਲ ਦੀ ਸ਼ੁਰੂਆਤ ‘ਚ ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਟੀਮ ਦੀ ਕਪਤਾਨੀ ਛੱਡ ਦਿੱਤੀ। ਉਸਦੀ ਜਗ੍ਹਾ, ਲਿਟਨ ਦਾਸ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ। ਹੁਣ ਸ਼ਾਂਤੋ ਨੇ ਟੈਸਟ ਟੀਮ ਦੀ ਅਗਵਾਈ ਦੀ ਜ਼ਿੰਮੇਵਾਰੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ।
Read More: SL ਬਨਾਮ BAN: ਸ਼੍ਰੀਲੰਕਾ ਨੇ ਦੂਜੇ ਟੈਸਟ ‘ਚ ਬੰਗਲਾਦੇਸ਼ ਨੂੰ ਪਾਰੀ ਤੇ 78 ਦੌੜਾਂ ਨਾਲ ਹਰਾਇਆ