BAN ਬਨਾਮ SL

BAN ਬਨਾਮ SL: ਬੰਗਲਾਦੇਸ਼ ਨੇ ਸ਼੍ਰੀਲੰਕਾ ਖ਼ਿਲਾਫ ਪਹਿਲੀ ਵਾਰ ਜਿੱਤੀ T20 ਸੀਰੀਜ਼

ਸਪੋਰਟਸ, 17 ਜੁਲਾਈ 2025: BAN ਬਨਾਮ SL T20: ਲਿਟਨ ਦਾਸ ਦੀ ਅਗਵਾਈ ਵਾਲੀ ਬੰਗਲਾਦੇਸ਼ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਉਸਦੇ ਘਰੇਲੂ ਮੈਦਾਨ ‘ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ 2-1 ਨਾਲ ਹਰਾਇਆ। ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ‘ਚ ਖੇਡੇ ਗਏ ਤੀਜੇ ਅਤੇ ਫੈਸਲਾਕੁੰਨ ਮੈਚ ‘ਚ ਬੰਗਲਾਦੇਸ਼ ਦੀ ਟੀਮ ਅੱਠ ਵਿਕਟਾਂ ਨਾਲ ਜਿੱਤੀ। ਸਪਿਨਰ ਮੇਹਦੀ ਹਸਨ ਪਲੇਅਰ ਆਫ਼ ਦ ਮੈਚ ਰਿਹਾ, ਜਦੋਂ ਕਿ ਕਪਤਾਨ ਲਿਟਨ ਦਾਸ ਪਲੇਅਰ ਆਫ਼ ਦ ਸੀਰੀਜ਼ ਰਿਹਾ।

ਪਹਿਲਾਂ ਬੱਲੇਬਾਜ਼ੀ ਕਰਦੇ ਕਰਦਿਆਂ ਸ਼੍ਰੀਲੰਕਾ ਨੇ 20 ਓਵਰਾਂ ‘ਚ ਸੱਤ ਵਿਕਟਾਂ ‘ਤੇ 132 ਦੌੜਾਂ ਬਣਾਈਆਂ। ਜਵਾਬ ‘ਚ ਬੰਗਲਾਦੇਸ਼ ਨੇ 16.3 ਓਵਰਾਂ ‘ਚ ਦੋ ਵਿਕਟਾਂ ‘ਤੇ ਟੀਚਾ ਪ੍ਰਾਪਤ ਕਰ ਲਿਆ। ਸ਼੍ਰੀਲੰਕਾ ਨੇ ਪਹਿਲਾ ਟੀ-20 ਸੱਤ ਵਿਕਟਾਂ ਨਾਲ ਜਿੱਤਿਆ, ਜਦੋਂ ਕਿ ਬੰਗਲਾਦੇਸ਼ ਨੇ ਦੂਜਾ ਟੀ-20 83 ਦੌੜਾਂ ਨਾਲ ਜਿੱਤਿਆ। ਇਸ ਤੋਂ ਪਹਿਲਾਂ, ਸ਼੍ਰੀਲੰਕਾ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ 1-0 ਅਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਜਿੱਤੀ ਸੀ।

ਇਹ ਸ਼੍ਰੀਲੰਕਾ ‘ਤੇ ਬੰਗਲਾਦੇਸ਼ ਦੀ ਪਹਿਲੀ ਟੀ-20 ਸੀਰੀਜ਼ ਜਿੱਤ ਹੈ। ਦੋਵੇਂ ਟੀਮਾਂ 2007 ਤੋਂ ਟੀ-20 ਖੇਡ ਰਹੀਆਂ ਹਨ, ਪਰ ਦੋਵਾਂ ਟੀਮਾਂ ਵਿਚਕਾਰ ਪਹਿਲੀ ਦੁਵੱਲੀ ਟੀ-20 ਸੀਰੀਜ਼ 2013 ‘ਚ ਖੇਡੀ ਗਈ ਸੀ। ਇਹ ਦੋਵਾਂ ਟੀਮਾਂ ਵਿਚਕਾਰ ਪੰਜਵੀਂ ਦੁਵੱਲੀ ਟੀ-20 ਸੀਰੀਜ਼ ਸੀ। ਲਿਟਨ ਦੇ ਨਿਯਮਤ ਟੀ-20 ਕਪਤਾਨ ਬਣਨ ਤੋਂ ਬਾਅਦ ਇਹ ਬੰਗਲਾਦੇਸ਼ ਦੀ ਤੀਜੀ ਟੀ-20 ਸੀਰੀਜ਼ ਹੈ। ਬੰਗਲਾਦੇਸ਼ ਨੇ ਇਨ੍ਹਾਂ ਤਿੰਨਾਂ ਲੜੀਵਾਰਾਂ ‘ਚ ਪਹਿਲੀ ਵਾਰ ਸੀਰੀਜ਼ ਜਿੱਤੀ। ਇਸ ਤੋਂ ਪਹਿਲਾਂ, ਬੰਗਲਾਦੇਸ਼ ਨੂੰ ਪਾਕਿਸਤਾਨ ਵਿਰੁੱਧ 3-0 ਅਤੇ ਯੂਏਈ ਵਿਰੁੱਧ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Read More: SL ਬਨਾਮ BAN: ਦੂਜੇ ਟੀ-20 ‘ਚ ਬੰਗਲਾਦੇਸ਼ ਦੀ ਸ਼ਾਨਦਾਰ ਵਾਪਸੀ, ਸ਼੍ਰੀਲੰਕਾ ਨੂੰ 83 ਦੌੜਾਂ ਨਾਲ ਹਰਾਇਆ

Scroll to Top