July 5, 2024 8:01 pm
Bangladesh

BAN vs NED: ਨੀਦਰਲੈਂਡ ਨੇ ਬੰਗਲਾਦੇਸ਼ ਸਾਹਮਣੇ 230 ਦੌੜਾਂ ਦਾ ਟੀਚਾ ਰੱਖਿਆ

ਚੰਡੀਗੜ੍ਹ, 28 ਅਕਤੂਬਰ, 2023: ਵਨਡੇ ਵਿਸ਼ਵ ਕੱਪ ਦੇ 28ਵੇਂ ਮੈਚ ਵਿੱਚ ਬੰਗਲਾਦੇਸ਼ (Bangladesh)  ਅਤੇ ਨੀਦਰਲੈਂਡ ਵਿਚਾਲੇ ਮੁਕਾਬਲਾ ਜਾਰੀ ਹੈ । ਕੋਲਕਾਤਾ ਵਿੱਚ ਖੇਡੇ ਜਾ ਰਹੇ ਇਸ ਵਿਸ਼ਵ ਕੱਪ ਵਿੱਚ ਇਹ ਪਹਿਲਾ ਮੈਚ ਹੈ। ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਨੀਦਰਲੈਂਡ ਦੀ ਟੀਮ 50 ਓਵਰਾਂ ‘ਚ 229 ਦੌੜਾਂ ‘ਤੇ ਆਲ ਆਊਟ ਹੋ ਗਈ। ਬੰਗਲਾਦੇਸ਼ ਨੂੰ ਜਿੱਤ ਲਈ 230 ਦੌੜਾਂ ਬਣਾਉਣੀਆਂ ਹਨ।

ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਸ ਨੇ 89 ਗੇਂਦਾਂ ‘ਤੇ 68 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਵੇਸਲੇ ਬਰੇਸੀ ਨੇ 41 ਦੌੜਾਂ ਅਤੇ ਸਾਈਬਰੈਂਡ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਲੋਗਨ ਵਾਨ ਬੀਕ ਨੇ ਨਾਬਾਦ 23, ਬਾਸ ਡੀ ਲੀਡੇ ਨੇ 17 ਅਤੇ ਕੋਲਿਨ ਐਕਰਮੈਨ ਨੇ 15 ਦੌੜਾਂ ਬਣਾਈਆਂ। ਬੰਗਲਾਦੇਸ਼ (Bangladesh) ਲਈ ਸ਼ਰੀਫੁਲ ਇਸਲਾਮ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ ਅਤੇ ਮੇਹੇਦੀ ਹਸਨ ਨੇ ਦੋ-ਦੋ ਵਿਕਟਾਂ ਲਈਆਂ। ਸ਼ਾਕਿਬ ਅਲ ਹਸਨ ਨੂੰ ਇੱਕ ਸਫਲਤਾ ਮਿਲੀ।