July 8, 2024 2:25 am
Suicide

ਉੱਤਰੀ ਕੋਰੀਆ ‘ਚ ਖੁਦਕੁਸ਼ੀ ‘ਤੇ ਪਾਬੰਦੀ, ਤਾਨਾਸ਼ਾਹ ਕਿਮ ਜੋਂਗ ਨੇ ਕਿਹਾ- ਇਹ ਦੇਸ਼ਧ੍ਰੋਹ ਹੈ

ਚੰਡੀਗੜ੍ਹ,12 ਜੂਨ 2023: ਉੱਤਰੀ ਕੋਰੀਆ ਵਿੱਚ ਖੁਦਕੁਸ਼ੀ (Suicide) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਨੂੰ ਦੇਖਦੇ ਹੋਏ ਤਾਨਾਸ਼ਾਹ ਕਿਮ ਜੋਂਗ ਉਨ ਨੇ ਖੁਦਕੁਸ਼ੀ ‘ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਕਿਮ ਜੋਂਗ ਨੇ ਖੁਦਕੁਸ਼ੀ ਕਰਨ ਨੂੰ ਦੇਸ਼ਧ੍ਰੋਹ ਦੱਸਿਆ ਹੈ। ਜਾਰੀ ਹੁਕਮਾਂ ਵਿੱਚ ਅਧਿਕਾਰੀਆਂ ਨੂੰ ਖੁਦਕੁਸ਼ੀਆਂ ਰੋਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜੇਕਰ ਪੂਰੇ ਉੱਤਰੀ ਕੋਰੀਆ ‘ਚ ਦੇਸ਼ਧ੍ਰੋਹ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ।

ਦੱਖਣੀ ਕੋਰੀਆ ਦੀ ਇੱਕ ਜਾਸੂਸੀ ਏਜੰਸੀ ਦੇ ਅਨੁਸਾਰ, ਉੱਤਰੀ ਕੋਰੀਆ ਵਿੱਚ ਮਈ ਤੱਕ ਪਿਛਲੇ ਸਾਲ ਦੇ ਮੁਕਾਬਲੇ 40% ਵੱਧ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਾਲ ਚੋਂਗਜਿਨ ਸੂਬੇ ਵਿੱਚ ਖੁਦਕੁਸ਼ੀ (Suicide) ਦੇ 35 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਮਾਮਲੇ ਪੂਰੇ ਪਰਿਵਾਰ ਦੇ ਇਕੱਠੇ ਖੁਦਕੁਸ਼ੀ ਕਰਨ ਦੇ ਹਨ। ਲੋਕਾਂ ਨੇ ਸੁਸਾਈਡ ਨੋਟ ‘ਚ ਉਥੋਂ ਦੀ ਸਮਾਜਿਕ ਵਿਵਸਥਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਖ਼ੁਦਕੁਸ਼ੀ ਦਾ ਕਾਰਨ ਵਧ ਰਹੀ ਗਰੀਬੀ ਅਤੇ ਬੇਰੁਜ਼ਗਾਰੀ ਨੂੰ ਦੱਸਿਆ।

ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਦੀ 2019 ਦੀ ਰਿਪੋਰਟ ਦੇ ਅਨੁਸਾਰ, ਉੱਤਰੀ ਕੋਰੀਆ ਵਿੱਚ ਹਰ 100,000 ਲੋਕਾਂ ਪਿੱਛੇ 8.2 ਖੁਦਕੁਸ਼ੀਆਂ ਹੋਈਆਂ ਹਨ । ਹਾਲਾਂਕਿ ਕਿਮ ਨੇ ਖੁਦਕੁਸ਼ੀ ਮਾਮਲੇ ਦਾ ਅਧਿਕਾਰਤ ਅੰਕੜਾ ਅਜੇ ਜਾਰੀ ਨਹੀਂ ਕੀਤਾ ਹੈ। ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਕਿਹਾ ਕਿ ਕਿਮ ਦੇ ਦੇਸ਼ ‘ਚ ਹਿੰਸਕ ਅਪਰਾਧਾਂ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਰੇਡੀਓ ਫ੍ਰੀ ਏਸ਼ੀਆ ਮੁਤਾਬਕ ਤਾਨਾਸ਼ਾਹ ਕਿਮ ਨੇ ਖੁਦਕੁਸ਼ੀ ਦੇ ਵਧਦੇ ਮਾਮਲੇ ‘ਤੇ ਐਮਰਜੈਂਸੀ ਮੀਟਿੰਗ ਬੁਲਾਈ ਸੀ। ਇਸ ‘ਚ ਦੇਸ਼ ਅਤੇ ਸਮਾਜਿਕ ਵਿਵਸਥਾ ਦੀ ਆਲੋਚਨਾ ਕਰਦੇ ਸੁਸਾਈਡ ਨੋਟ ਦਾ ਖੁਲਾਸਾ ਹੋਣ ‘ਤੇ ਲੋਕ ਹੈਰਾਨ ਹਨ।