Nawanshahr

ਨਵਾਂਸ਼ਹਿਰ ਦੇ ਪਿੰਡ ਸਾਹਿਬਾਜਪੁਰ ਹੈੱਡ ‘ਤੇ ਨਹਿਰ ‘ਚ ਡਿੱਗੀ ਬਲੈਰੋ ਗੱਡੀ

ਨਵਾਂਸ਼ਹਿਰ , 10 ਅਗਸਤ 2024: ਨਵਾਂਸ਼ਹਿਰ (Nawanshahr) ਦੇ ਪਿੰਡ ਸਹਿਬਾਜਪੁਰ ਹੈੱਡ ‘ਤੇ ਬੀਤੀ ਰਾਤ ਕਰੀਬ 2 ਵਜੇ ਇੱਕ ਐਕਸਾਈਜ਼ ਡਿਊਟੀ ਵਾਲਿਆਂ ਦੀ ਬਲੈਰੋ ਗੱਡੀ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ | ਮਿਲੀ ਜਾਣਕਾਰੀ ਮੁਤਾਬਕ ਇਹ ਬਲੈਰੋ ਗੱਡੀ ਕਿਸੇ ਗੱਡੀ ਦਾ ਪਿੱਛਾ ਕਰ ਰਹੀ ਸੀ ਅਤੇ ਇਹ ਬਹੁਤ ਤੇਜ਼ ਰਫਤਾਰ ਨਾਲ ਆ ਰਹੀ ਸੀ। ਇਸਤੋਂ ਬਾਅਦ ਜਦੋਂ ਗੱਡੀ ਸਾਹਿਬਾਜਪੁਰ ਹੈੱਡ ਦੇ ਕੋਲ ਪਹੁੰਚੀ ਤਾਂ ਇਹ ਕੰਧ ਨੂੰ ਤੋੜਦੀ ਹੋਈ ਨਹਿਰ ‘ਚ ਜਾ ਡਿੱਗੀ | ਚਸ਼ਮਦੀਦਾਂ ਦੇ ਮੁਤਾਬਕ ਕਾਰ ‘ਚ ਸਵਾਰ 2 ਜਣਿਆ ਦਾ ਬਚਾਅ ਹੋ ਗਿਆ |

Scroll to Top