Baba Ramdev

ਬਾਬਾ ਰਾਮਦੇਵ, ਆਚਾਰੀਆ ਬਾਲਕ੍ਰਿਸ਼ਨ ਖਿਲਾਫ਼ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ

20 ਜਨਵਰੀ 2025: ਕੇਰਲ ਦੇ ਪਲੱਕੜ ਵਿੱਚ (Judicial First Class Magistrate) ਜੁਡੀਸ਼ੀਅਲ ਫਸਟ ਕਲਾਸ ਮੈਜਿਸਟ੍ਰੇਟ II ਨੇ ਬਾਬਾ ਰਾਮਦੇਵ, ਆਚਾਰੀਆ ਬਾਲਕ੍ਰਿਸ਼ਨ ਅਤੇ ਪਤੰਜਲੀ ਆਯੁਰਵੇਦ ਦੀ ਮਾਰਕੀਟਿੰਗ ਸ਼ਾਖਾ ਦਿਵਿਆ ਫਾਰਮੇਸੀ ਵਿਰੁੱਧ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ 16 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਜਾਰੀ ਕੀਤਾ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਅਕਤੂਬਰ 2024 ਵਿੱਚ ਦਾਇਰ ਕੀਤਾ ਗਿਆ ਸੀ ਜਿਸ ਵਿੱਚ ਪਤੰਜਲੀ ‘ਤੇ ਆਪਣੇ ਸਿਹਤ ਉਤਪਾਦਾਂ ਬਾਰੇ ਗੈਰ-ਪ੍ਰਮਾਣਿਤ ਦਾਅਵੇ ਕਰਨ ਦਾ ਦੋਸ਼ ਹੈ। ਪਤੰਜਲੀ ਦੇ ਇਸ਼ਤਿਹਾਰਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਉਤਪਾਦ ਹਾਈ ਬਲੱਡ ਪ੍ਰੈਸ਼ਰ, (blood pressure, diabetes) ਸ਼ੂਗਰ, ਮੋਟਾਪਾ ਅਤੇ ਕੋਵਿਡ-19 ਵਰਗੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਨ। ਇਹ ਦਾਅਵੇ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ 1954 ਦੀ ਉਲੰਘਣਾ ਕਰਦੇ ਹਨ।

ਅਦਾਲਤ ਨੇ ਸੰਮਨ ਜਾਰੀ ਕੀਤੇ ਸਨ ਪਰ ਦੋਸ਼ੀ 16 ਜਨਵਰੀ ਨੂੰ ਸੁਣਵਾਈ ਲਈ ਹਾਜ਼ਰ ਨਹੀਂ ਹੋਇਆ, ਜਿਸ ਕਾਰਨ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ। ਹੁਣ ਇਸ ਮਾਮਲੇ ਦੀ ਸੁਣਵਾਈ 1 ਫਰਵਰੀ ਨੂੰ ਹੋਵੇਗੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਾਬਾ ਰਾਮਦੇਵ ਅਤੇ ਉਨ੍ਹਾਂ ਦੀ ਟੀਮ ਨੂੰ ਅਜਿਹੇ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਸੂਤਰਾਂ ਅਨੁਸਾਰ, ਪਤੰਜਲੀ ਨੂੰ ਉਤਰਾਖੰਡ, ਕੋਝੀਕੋਡ, ਹਰਿਦੁਆਰ ਅਤੇ ਹੋਰ ਥਾਵਾਂ ‘ਤੇ ਵੀ ਇਸੇ ਤਰ੍ਹਾਂ ਦੇ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਇਕੱਲੇ ਕੇਰਲ ਵਿੱਚ ਹੀ ਪਤੰਜਲੀ ਵਿਰੁੱਧ ਘੱਟੋ-ਘੱਟ 10 ਮਾਮਲੇ ਪੈਂਡਿੰਗ (pending) ਹਨ। ਇਨ੍ਹਾਂ ਵਿੱਚੋਂ ਚਾਰ ਮਾਮਲੇ ਕੋਜ਼ੀਕੋਡ ਤੋਂ, ਤਿੰਨ ਪਲੱਕੜ ਤੋਂ, ਦੋ ਏਰਨਾਕੁਲਮ ਤੋਂ ਅਤੇ ਇੱਕ ਤਿਰੂਵਨੰਤਪੁਰਮ ਤੋਂ ਹਨ।

Read More: ਰਾਮਦੇਵ ਤੇ ਬਾਲਕ੍ਰਿਸ਼ਨ ਨੂੰ ਇਸ਼ਤਿਹਾਰਬਾਜ਼ੀ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ

Scroll to Top