Security Breach in parliament

ਸੰਸਦ ਸੁਰੱਖਿਆ ਉਲੰਘਣਾ ਮਾਮਲੇ ‘ਚ ਨੀਲਮ ਤੇ ਮਹੇਸ਼ ਕੁਮਾਵਤ ਨੂੰ ਮਿਲੀ ਜ਼ਮਾਨਤ

ਦਿੱਲੀ, 02 ਜੁਲਾਈ 2025: Parliament security breach case: ਦਿੱਲੀ ਹਾਈ ਕੋਰਟ ਨੇ ਸੰਸਦ ਸੁਰੱਖਿਆ ਉਲੰਘਣਾ ਮਾਮਲੇ ‘ਚ ਦੋ ਮੁਲਜ਼ਮਾਂ ਨੀਲਮ ਆਜ਼ਾਦ ਅਤੇ ਮਹੇਸ਼ ਕੁਮਾਵਤ ਨੂੰ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਨੇ ਮੁਲਜ਼ਮ ਨੂੰ 50,000 ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ ‘ਤੇ ਰਾਹਤ ਦਿੱਤੀ। ਜਿਕਰਯੋਗ ਹੈ ਕਿ 13 ਦਸੰਬਰ, 2023 ਨੂੰ ਉਨ੍ਹਾਂ ਨੂੰ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਦੇ ਮਾਮਲੇ ‘ਚ ਹੋਰ ਮੁਲਜ਼ਮਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ, ਹੇਠਲੀ ਅਦਾਲਤ ਨੇ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਜਿਸ ਤੋਂ ਬਾਅਦ ਮੁਲਜ਼ਮ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਜਸਟਿਸ ਸੁਬਰਾਮਨੀਅਮ ਪ੍ਰਸਾਦ ਅਤੇ ਹਰੀਸ਼ ਵੈਦਿਆਨਾਥਨ ਸ਼ੰਕਰ ਦੀ ਬੈਂਚ ਨੇ ਨੀਲਮ ਆਜ਼ਾਦ ਅਤੇ ਮਹੇਸ਼ ਕੁਮਾਵਤ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਜ਼ਮਾਨਤ ਦੇਣ ਤੋਂ ਪਹਿਲਾਂ ਕੁਝ ਸ਼ਰਤਾਂ ਵੀ ਰੱਖੀਆਂ ਹਨ। ਜੱਜ ਨੇ ਉਨ੍ਹਾਂ ਨੂੰ ਮੀਡੀਆ ਨੂੰ ਇੰਟਰਵਿਊ ਨਾ ਦੇਣ ਅਤੇ ਘਟਨਾ ਨਾਲ ਸਬੰਧਤ ਸੋਸ਼ਲ ਮੀਡੀਆ ਪੋਸਟਾਂ ਪੋਸਟ ਨਾ ਕਰਨ ਦਾ ਵੀ ਨਿਰਦੇਸ਼ ਦਿੱਤਾ।

ਕੀ ਸੀ ਪੂਰਾ ਮਾਮਲਾ ?

ਮਾਮਲਾ 2023 ਦਾ ਹੈ, ਇਸ ਦਿਨ ਸੰਸਦ ‘ਤੇ ਅੱ.ਤ.ਵਾ.ਦੀ ਹਮਲੇ ਦੀ ਵਰ੍ਹੇਗੰਢ ਵੀ ਸੀ। ਲੋਕ ਸਭਾ ‘ਚ ਸਿਫ਼ਰ ਕਾਲ ਦੌਰਾਨ, ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਗੈਲਰੀ ਤੋਂ ਸਦਨ ‘ਚ ਛਾਲ ਮਾਰ ਕੇ ਹੇਠਾਂ ਆ ਗਏ। ਉਨ੍ਹਾਂ ਨੇ ਆਪਣੇ ਜੁੱਤੇ ‘ਚੋਂ ਧੂੰਏਂ ਦਾ ਡੱਬਾ ਕੱਢਿਆ ਅਤੇ ਪੀਲੀ ਗੈਸ ਛੱਡੀ ਅਤੇ ਨਾਅਰੇਬਾਜ਼ੀ ਕੀਤੀ। ਲਗਭਗ ਉਸੇ ਸਮੇਂ, ਦੋ ਹੋਰ ਮੁਲਜ਼ਮਾਂ ਅਮੋਲ ਸ਼ਿੰਦੇ ਅਤੇ ਨੀਲਮ ਆਜ਼ਾਦ ਨੇ ਸੰਸਦ ਕੰਪਲੈਕਸ ਦੇ ਬਾਹਰ ਪੀਲੀ ਗੈਸ ਛੱਡੀ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Read More: ਸੰਸਦ ‘ਚ ਕੇਂਦਰ ‘ਤੇ ਵਰ੍ਹੇ MP ਰਾਘਵ ਚੱਢਾ, ਕਿਹਾ-“ਮੱਧ ਵਰਗ ਸਰਕਾਰ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ”

ਵਿਦੇਸ਼

Scroll to Top