ਤਾਮਿਲਨਾਡੂ ‘ਚ ਬਾਗਮਤੀ ਐਕਸਪ੍ਰੈਸ ਨਾਲ ਵਾਪਰਿਆ ਹਾਦਸਾ, ਪਟੜੀ ਤੋਂ ਉਤਰੀ ਹੇਠਾਂ

12 ਅਕਤੂਬਰ 2024: ਤਾਮਿਲਨਾਡੂ ‘ਚ ਚੇਨਈ ਤੋਂ 41 ਕਿਲੋਮੀਟਰ ਦੂਰ ਕਾਵਾਰਾਈਪੇੱਟਾਈ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਹਾਦਸਾ, ਹਾਦਸੇ ‘ਚ 19 ਲੋਕ ਜ਼ਖਮੀ ਹੋ ਗਏ। ਇਹ ਹਾਦਸਾ 11 ਅਕਤੂਬਰ ਦੀ ਰਾਤ 8.30 ਵਜੇ ਵਾਪਰਿਆ। ਜਦੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਮੈਸੂਰ-ਦਰਭੰਗਾ ਬਾਗਮਤੀ ਐਕਸਪ੍ਰੈਸ (12578) ਮਾਲ ਗੱਡੀ ਨਾਲ ਟਕਰਾ ਗਈ। ਟਰੇਨ ਵਿੱਚ ਕੁੱਲ 1360 ਯਾਤਰੀ ਸਵਾਰ ਸਨ।

 

ਦੱਖਣੀ ਰੇਲਵੇ ਨੇ ਦੱਸਿਆ ਕਿ ਰਾਤ 8.27 ਵਜੇ ਪੋਨੇਰੀ ਸਟੇਸ਼ਨ ਪਾਰ ਕਰਨ ਤੋਂ ਬਾਅਦ ਬਾਗਮਤੀ ਐਕਸਪ੍ਰੈੱਸ ਨੂੰ ਮੇਨ ਲਾਈਨ ‘ਤੇ ਚੱਲਣ ਲਈ ਹਰੀ ਝੰਡੀ ਮਿਲ ਗਈ ਸੀ। ਕਾਵਾਰਾਈਪੇੱਟਈ ਰੇਲਵੇ ਸਟੇਸ਼ਨ ‘ਤੇ ਪਹੁੰਚਣ ਤੋਂ ਪਹਿਲਾਂ, ਲੋਕੋ ਪਾਇਲਟ ਅਤੇ ਟਰੇਨ ਦੇ ਅਮਲੇ ਨੂੰ ਜ਼ੋਰਦਾਰ ਝਟਕਾ ਲੱਗਾ।

 

ਇਸ ਤੋਂ ਬਾਅਦ ਟਰੇਨ ਮੇਨ ਲਾਈਨ ਨੂੰ ਛੱਡ ਕੇ ਲੂਪ ਲਾਈਨ ‘ਚ ਚਲੀ ਗਈ। ਇਸ ਲੂਪ ਲਾਈਨ ‘ਤੇ ਪਹਿਲਾਂ ਮਾਲ ਗੱਡੀ ਖੜ੍ਹੀ ਸੀ। ਬਾਗਮਤੀ ਐਕਸਪ੍ਰੈਸ ਮਾਲ ਗੱਡੀ ਨਾਲ ਟਕਰਾ ਗਈ। ਹਾਦਸੇ ਵਿੱਚ 12 ਤੋਂ 13 ਡੱਬੇ ਪਟੜੀ ਤੋਂ ਉਤਰ ਗਏ। ਇੱਕ ਕੋਚ ਅਤੇ ਪਾਰਸਲ ਵੈਨ ਨੂੰ ਅੱਗ ਲੱਗ ਗਈ। ਰੇਲਵੇ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

Scroll to Top