July 5, 2024 7:53 pm
Bageshwar

Bageshwar: ਬਾਗੇਸ਼ਵਰ ਵਿਧਾਨ ਸਭਾ ਸੀਟ ‘ਤੇ ਭਾਜਪਾ ਉਮੀਦਵਾਰ ਪਾਰਵਤੀ ਦਾਸ ਦੀ ਜਿੱਤ

ਚੰਡੀਗੜ੍ਹ, 08 ਸਤੰਬਰ 2023: ਉੱਤਰਾਖੰਡ ਦੀ ਅਨੁਸੂਚਿਤ ਜਾਤੀ ਰਾਖਵੀਂ ਵਿਧਾਨ ਸਭਾ ਸੀਟ ਬਾਗੇਸ਼ਵਰ (Bageshwar) ਲਈ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ। ਭਾਜਪਾ ਉਮੀਦਵਾਰ ਪਾਰਵਤੀ ਦਾਸ ਨੇ ਕਾਂਗਰਸ ਦੇ ਬਸੰਤ ਕੁਮਾਰ ਨੂੰ 2405 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ । ਵੋਟਰਾਂ ਨੇ ਨੋਟਾ ਨੂੰ ਤੀਜੇ ਸਥਾਨ ‘ਤੇ ਰੱਖਿਆ। ਸਮਾਜਵਾਦੀ ਪਾਰਟੀ, ਉਤਰਾਖੰਡ ਕ੍ਰਾਂਤੀ ਦਲ ਅਤੇ ਉਤਰਾਖੰਡ ਪਰਿਵਰਤਨ ਪਾਰਟੀ ਦੇ ਉਮੀਦਵਾਰ ਹਜ਼ਾਰ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ।

ਮਿਲੀ ਵੋਟਾਂ ਦੀ ਸੂਚੀ ਇਸ ਤਰ੍ਹਾਂ ਹੈ |

ਪਾਰਵਤੀ ਦਾਸ, ਭਾਜਪਾ- 33247
ਬਸੰਤ ਕੁਮਾਰ, ਕਾਂਗਰਸ – 30842
ਅਰਜੁਨ ਦੇਵ, UKD – 857
ਭਗਵਤੀ ਪ੍ਰਸਾਦ, ਐਸਪੀ – 637
ਭਾਗਵਤ ਕੋਹਲੀ, ਯੂਪੀਪੀ – 268
ਨੋਟਾ- 1257