ਬਦਰੀਨਾਥ ਹਾਈਵੇਅ

ਜ਼ਮੀਨ ਖਿਸ਼ਕਣ ਕਾਰਨ ਬਦਰੀਨਾਥ ਹਾਈਵੇਅ ਬੰਦ, ਲਗਭਗ 300 ਯਾਤਰੀ ਰਸਤੇ ‘ਚ ਫਸੇ

ਚਮੋਲੀ, 13 ਅਗਸਤ 2025: Badrinath Highway: ਉੱਤਰਾਖੰਡ ਦੇ ਕਈਂ ਹਿੱਸਿਆਂ ‘ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ | ਇਸਦੇ ਨਾਲ ਹੀ ਚਮੋਲੀ ਜ਼ਿਲ੍ਹੇ ‘ਚ ਅੱਜ ਮੌਸਮ ਆਮ ਹੈ, ਪਰ ਪਿੱਪਲਕੋਟੀ ਦੇ ਭਾਨੇਰਪਾਣੀ ਵਿਖੇ ਬਦਰੀਨਾਥ ਹਾਈਵੇਅ ਬੰਦ ਹੋ ਗਿਆ। ਇੱਥੇ ਸੜਕ ‘ਤੇ ਵੱਡੀ ਮਾਤਰਾ ‘ਚ ਮਲਬਾ ਅਤੇ ਪੱਥਰ ਆ ਗਏ ਹਨ, ਜਿਸ ਕਾਰਨ ਰਸਤਾ ਬੰਦ ਹੋ ਗਿਆ |

ਇਹ ਹਾਈਵੇਅ ਸਵੇਰੇ 9 ਵਜੇ ਤੋਂ ਹਾਈਵੇਅ ਬੰਦ ਹੈ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਦੇ ਨਾਲ ਹੀ ਲਗਭਗ 300 ਯਾਤਰੀ ਰਸਤੇ ‘ਚ ਫਸੇ ਹੋਏ ਹਨ। ਬਦਰੀਨਾਥ ਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਜਾਣ ਵਾਲੇ ਯਾਤਰੀ, ਹਾਈਵੇਅ ਦੇ ਦੋਵੇਂ ਪਾਸੇ ਫਸੇ ਹੋਏ ਹਨ, ਹਾਈਵੇਅ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।

ਜਿਕਰਯੋਗ ਹੈ ਕਿ ਭਾਨੇਰਪਾਣੀ ਜ਼ਮੀਨ ਖਿਸਕਣ ਵਾਲੇ ਖੇਤਰ ‘ਚ ਬਦਰੀਨਾਥ ਹਾਈਵੇਅ ਦੀ ਹਾਲਤ ਖਰਾਬ ਹੋ ਗਈ ਹੈ। ਇੱਥੇ ਲਗਭਗ 30 ਮੀਟਰ ਖੇਤਰ ‘ਚ ਜ਼ਮੀਨ ਖਿਸਕ ਰਹੀ ਹੈ। ਸ਼ੁੱਕਰਵਾਰ ਨੂੰ ਵੀ ਹਾਈਵੇਅ ‘ਤੇ ਵੱਡੀ ਮਾਤਰਾ ‘ਚ ਮਲਬਾ ਅਤੇ ਪੱਥਰ ਆ ਗਏ, ਜਿਸ ਕਾਰਨ ਇੱਥੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। NHIDCL ਦੀ JCB ਅਤੇ ਪੋਕਲੈਂਡ ਮਸ਼ੀਨ ਨਾਲ ਮਲਬਾ ਹਟਾਇਆ ਜਾ ਰਿਹਾ ਹੈ।

Read More: ਹਿਮਾਚਲ ਪ੍ਰਦੇਸ਼ ‘ਚ ਮੀਂਹ ਦਾ ਅਲਰਟ, ਪਿਛਲੇ 2 ਦਿਨਾਂ ‘ਚ 4 ਥਾਵਾਂ ‘ਤੇ ਫਟੇ ਬੱਦਲ

Scroll to Top