Badali Ala Singh Police

ਬਡਾਲੀ ਆਲਾ ਸਿੰਘ ਪੁਲਿਸ ਵਲੋਂ ਇੱਕ ਵਿਅਕਤੀ 10 ਕਿੱਲੋ ਅਫ਼ੀਮ ਸਮੇਤ ਨਾਗਾਲੈਂਡ ਤੋਂ ਕਾਬੂ

ਫਤਿਹਗੜ੍ਹ ਸਾਹਿਬ, 15 ਅਪ੍ਰੈਲ 2023: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਬਡਾਲੀ ਆਲਾ ਸਿੰਘ ਪੁਲਿਸ (Badali Ala Singh Police) ਵੱਲੋਂ ਇੱਕ ਵਿਅਕਤੀ ਨੂੰ ਦੀਮਾਪੁਰ (ਨਾਗਾਲੈਂਡ) ਤੋਂ 10 ਕਿੱਲੋ ਅਫ਼ੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।ਐਸ.ਐਸ.ਪੀ. ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਬੀਤੀ 4 ਅਪ੍ਰੈਲ ਨੂੰ ਐਸ.ਐਚ.ਓ. ਥਾਣਾ ਬਡਾਲੀ ਆਲਾ ਸਿੰਘ ਸਬ-ਇੰਸਪੈਕਟਰ ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਡੀ.ਐਸ.ਪੀ. ਬਸੀ ਪਠਾਣਾਂ ਅਮਰਪ੍ਰੀਤ ਸਿੰਘ ਦੀ ਹਾਜ਼ਰੀ ‘ਚ ਸੰਜੇ ਕੁਮਾਰ ਵਾਸੀ ਸਿਵਹਰ(ਬਿਹਾਰ) ਨੂੰ 7 ਕਿੱਲੋ ਅਫ਼ੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ|

ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਨਸ਼ੇ ਦੀ ਉਕਤ ਖੇਪ ਉਹ ਆਪਣੇ ਸਾਥੀ ਰਾਮ ਰਾਜ ਠਾਕਰ ਤੋਂ ਮਨੀਪੁਰ ਦੇ ਇਲਾਕੇ ‘ਚੋਂ ਲੈ ਕੇ ਆਇਆ ਹੈ, ਜਿੱਥੇ ਅਫ਼ੀਮ ਦੀ ਖੇਤੀ ਹੁੰਦੀ ਹੈ ਤੇ ਉਹ ਉੱਤਰ-ਪੂਰਬੀ ਰਾਜਾਂ ਤੋਂ ਅਫ਼ੀਮ ਖਰੀਦ ਕੇ ਪੰਜਾਬ-ਹਰਿਆਣਾ ਆਦਿ ਰਾਜਾਂ ‘ਚ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਰਾਮ ਰਾਜ ਠਾਕਰ ਨੂੰ ਮਾਮਲੇ ‘ਚ ਨਾਮਜ਼ਦ ਕਰਦੇ ਹੋਏ ਐਸ.ਐਚ.ਓ. ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਅਗਲੀ ਤਫਤੀਸ਼ ਲਈ ਦੀਮਾਪੁਰ (ਨਾਗਾਲੈਂਡ) ਭੇਜਿਆ ਗਿਆ, ਜਿੱਥੇ ਪਹੁੰਚ ਕੇ ਟੀਮ ਵੱਲੋਂ ਰਾਮ ਰਾਜ ਠਾਕੁਰ ਨੂੰ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ ‘ਤੇ ਬਰਮਾ ਕੈਂਪ ਦੀਮਾਪੁਰ(ਨਾਗਾਲੈਂਡ) ਤੋਂ 10 ਕਿੱਲੋ ਅਫ਼ੀਮ ਹੋਰ ਬਰਾਮਦ ਕੀਤੀ ਗਈ | ਜਿਸਦਾ ਦੀਮਾਪੁਰ ਦੀ ਅਦਾਲਤ ਤੋਂ ਟਰਾਂਸਿਟ ਰਿਮਾਂਡ ਹਾਸਲ ਕਰਕੇ ਉਸਨੂੰ ਹੁਣ ਇੱਥੇ ਲਿਆਂਦਾ ਗਿਆ ਹੈ

Scroll to Top