ਚੰਡੀਗੜ੍ਹ, 07 ਅਗਸਤ 2024: ਕੁਸ਼ਤੀ ਭਲਵਾਨ ਵਿਨੇਸ਼ ਫੋਗਾਟ (Vinesh Phogat) ਨੂੰ ਅੱਜ ਪੈਰਿਸ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਵਿਨੇਸ਼ ਫੋਗਾਟ ਨੂੰ ਪੈਰਿਸ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ | ਦੱਸਿਆ ਜਾ ਰਿਹਾ ਹੈ ਵਿਨੇਸ਼ ਫੋਗਾਟ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ ਕਾਰਨ) ਦਾ ਸ਼ਿਕਾਰ ਹੋ ਗਈ | ਕਈ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਅਤੇ ਉਹ ਆਪਣੇ ਵਜ਼ਨ ਨੂੰ ਨਿਰਧਾਰਤ ਸ਼੍ਰੇਣੀ ‘ਚ ਲਿਆਉਣ ਲਈ ਜੌਗਿੰਗ, ਸਕਿੱਪਿੰਗ ਅਤੇ ਸਾਈਕਲਿੰਗ ਵਰਗੀਆਂ ਕਸਰਤਾਂ ਕਰਦੀ ਰਹੀ।
ਮਾਰਚ 17, 2025 10:58 ਪੂਃ ਦੁਃ