ਚੰਡੀਗੜ੍ਹ, 15 ਮਾਰਚ 2023: ਚੰਡੀਗੜ੍ਹ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਵੱਲੋਂ ਇੱਕ ਗੈਂਗ ਦੇ ਚਾਰ ਗੁਰਗਿਆਂ ਨੇ ਨੂੰ ਗ੍ਰਿਫਤਾਰ ਕੀਤਾ ਹੈ | ਗ੍ਰਿਫਤਾਰ ਕੀਤੇ ਗਏ ਗੁਰਗਿਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪ੍ਰਸਿੱਧ ਗਾਇਕ ਪੰਜਾਬੀ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਜਾਨੋ ਮਾਰਨ ਦੀ ਪਲੈਨਿੰਗ ਕੀਤੀ ਜਾ ਰਹੀ ਹੈ | ਇਨ੍ਹਾਂ ਚਾਰ ਜਣਿਆਂ ਦੀ ਪਛਾਣ ਮਨੂ, ਉਸਦਾ ਸਾਥੀ ਅਮਨ ਕੁਮਾਰ, ਤੀਜਾ ਸੰਜੀਵ ਕੁਮਾਰ ਅਤੇ ਕਮਲਦੀਪ ਵਜੋਂ ਹੋਈ ਹੈ |
ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਚਾਰ ਜਣਿਆਂ ਵਲੋਂ ਇਹ ਕਤਲ ਨਹੀਂ ਕੀਤਾ ਜਾਣਾ ਸੀ, ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿਚੋਂ ਅਮਨ ਨੂੰ ਕੈਨੇਡਾ ‘ਚ ਬੈਠੇ ਗੈਂਗਸਟਰ ਪ੍ਰਿੰਸ ਦਾ ਫੋਨ ਆਇਆ ਸੀ ਕਿ ਜੰਮੂ-ਕਸ਼ਮੀਰ ਤੋਂ AK-47 ਲਿਆਉਣ ਲਈ ਕੋਲ ਬੰਦਾ ਹੈ ਜਾਂ ਨਹੀਂ | ਅਮਨ ਵਲੋਂ ਕਾਰਨ ਪੁੱਛਣ ‘ਤੇ ਗੈਂਗਸਟਰ ਪ੍ਰਿੰਸ ਦਾ ਕਹਿਣਾ ਸੀ ਕਿ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਜਾਨੋ ਮਾਰਨ ਲਈ ਜੰਮੂ-ਕਸ਼ਮੀਰ ਤੋਂ ਹਥਿਆਰਾਂ ਦੀ ਸਪਲਾਈ ਕਰਵਾਉਣੀ ਸੀ | ਅਮਨ ਨੇ ਡਰਦੇ ਹੋਇਆ ਮਨ੍ਹਾ ਕਰ ਦਿੱਤਾ |
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰਨ ਦੀ ਪਲਾਨਿੰਗ ਬਾਰੇ ਇਨ ਚਾਰ ਜਣਿਆਂ ਨੂੰ ਜਾਣਕਾਰੀ ਨਹੀਂ ਸੀ, ਇਨ੍ਹਾਂ ਨਾਲ ਸਿਰਫ ਹਥਿਆਰਾਂ ਦੀ ਸਪਲਾਈ ਕਰਨ ਦੀ ਗੱਲ ਕੀਤੀ ਸੀ ਜੋ ਇਨ੍ਹਾਂ ਨੇ ਮਨ੍ਹਾ ਕਰ ਦਿੱਤਾ | ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਮਨੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਾਅਦ ਵਿੱਚ ਤਿੰਨ ਹੋਰ ਜਣਿਆਂ ਨੂੰ ਕਾਬੂ ਕੀਤਾ ਗਿਆ |