June 30, 2024 10:57 pm
Baba Ramdev

ਸੁਪਰੀਮ ਕੋਰਟ ਵੱਲੋਂ ਪਤੰਜਲੀ ਕੰਪਨੀ ਨੂੰ ਚਿਤਾਵਨੀ ਤੋਂ ਬਾਅਦ ਬਾਬਾ ਰਾਮਦੇਵ ਦਾ ਸਪੱਸ਼ਟੀਕਰਨ, ਕਿਹਾ- ਸਾਡੇ ਖ਼ਿਲਾਫ਼ ਰਚੀ ਜਾ ਰਹੀ ਹੈ ਸਾਜ਼ਸ਼

ਚੰਡੀਗੜ੍ਹ, 22 ਨਵੰਬਰ 2023: ਯੋਗ ਗੁਰੂ ਸਵਾਮੀ ਰਾਮਦੇਵ (Baba Ramdev) ਨੇ ਬੁੱਧਵਾਰ ਨੂੰ ਹਰਿਦੁਆਰ ‘ਚ ਪ੍ਰੈੱਸ ਕਾਨਫਰੰਸ ਕੀਤੀ। ਰਾਮਦੇਵ ਨੇ ਕਿਹਾ ਕਿ ਵੱਖ-ਵੱਖ ਮੀਡੀਆ ਸਾਈਟਾਂ ‘ਤੇ ਇਕ ਖ਼ਬਰ ਵਾਇਰਲ ਹੋ ਰਹੀ ਹੈ ਕਿ ਸੁਪਰੀਮ ਕੋਰਟ ਨੇ ਪਤੰਜਲੀ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਤੁਸੀਂ ਝੂਠਾ ਪ੍ਰਚਾਰ ਕਰੋਗੇ ਤਾਂ ਤੁਹਾਨੂੰ ਜ਼ੁਰਮਾਨਾ ਲੱਗੇਗਾ। ਅਸੀਂ ਸੁਪਰੀਮ ਕੋਰਟ ਦਾ, ਭਾਰਤ ਦੇ ਸੰਵਿਧਾਨ ਦਾ ਸਨਮਾਨ ਕਰਦੇ ਹਾਂ। ਪਰ ਅਸੀਂ ਕੋਈ ਝੂਠਾ ਪ੍ਰਚਾਰ ਨਹੀਂ ਕਰ ਰਹੇ।

ਉਨ੍ਹਾਂ (Baba Ramdev) ਕਿਹਾ ਕਿ ਕੁਝ ਡਾਕਟਰਾਂ ਨੇ ਇੱਕ ਗਰੁੱਪ ਬਣਾ ਲਿਆ ਹੈ ਜੋ ਯੋਗ, ਆਯੁਰਵੇਦ ਆਦਿ ਦੇ ਵਿਰੁੱਧ ਲਗਾਤਾਰ ਪ੍ਰਚਾਰ ਕਰਦਾ ਹੈ। ਜੇਕਰ ਅਸੀਂ ਝੂਠੇ ਹਾਂ ਤਾਂ ਸਾਡੇ ‘ਤੇ 1000 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਓ ਅਤੇ ਅਸੀਂ ਮੌਤ ਦੀ ਸਜ਼ਾ ਲਈ ਵੀ ਤਿਆਰ ਹਾਂ, ਪਰ ਜੇਕਰ ਅਸੀਂ ਝੂਠੇ ਨਹੀਂ ਹਾਂ, ਤਾਂ ਅਸਲ ਵਿੱਚ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਸਜ਼ਾ ਦਿਓ। ਪਿਛਲੇ 5 ਸਾਲਾਂ ਤੋਂ ਰਾਮਦੇਵ ਅਤੇ ਪਤੰਜਲੀ ਨੂੰ ਨਿਸ਼ਾਨਾ ਬਣਾ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਰਾਮਦੇਵ ਨੇ ਕਿਹਾ ਕਿ ਸਾਡੇ ਕੋਲ ਮਹਾਪੁਰਸ਼ਾਂ ਦੇ ਗਿਆਨ ਦੀ ਵਿਰਾਸਤ ਹੈ। ਪਰ ਸਾਡੀ ਗਿਣਤੀ ਘੱਟ ਹੈ। ਅਸੀਂ, ਇੱਕ ਸੰਸਥਾ ਦੇ ਤੌਰ ‘ਤੇ, ਪੂਰੀ ਦੁਨੀਆ ਦੇ ਡਰੱਗ ਮਾਫੀਆ ਨਾਲ ਇਕੱਲੇ ਲੜਨ ਲਈ ਤਿਆਰ ਹਾਂ। ਸਵਾਮੀ ਰਾਮਦੇਵ ਕਦੇ ਡਰਿਆ ਜਾਂ ਹਾਰਿਆ ਨਹੀਂ। ਅਸੀਂ ਅੰਤਿਮ ਫੈਸਲੇ ਤੱਕ ਇਹ ਲੜਾਈ ਲੜਾਂਗੇ। ਉਨ੍ਹਾਂਪਤੰਜਲੀ ਨੂੰ ਸੁਪਰੀਮ ਕੋਰਟ ਦੀ ਚੇਤਾਵਨੀ ਤੋਂ ਬਾਅਦ ਬਾਬਾ ਰਾਮਦੇਵ ਨੇ ਦਿੱਤਾ ਸਪੱਸ਼ਟੀਕਰਨ, ਕਿਹਾ-ਸਾਡੇ ਖਿਲਾਫ ਰਚੀ ਜਾ ਰਹੀ ਹੈ ਸਾਜ਼ਿਸ਼ ਕਿਹਾ ਕਿ ਸੁਪਰੀਮ ਕੋਰਟ ਦਾ ਹਮੇਸ਼ਾ ਸਨਮਾਨ ਕੀਤਾ ਜਾਵੇਗਾ।

ਖਬਰਾਂ ਹਨ ਕਿ ਹੈ ਕਿ ਸੁਪਰੀਮ ਕੋਰਟ ਨੇ ਯੋਗ ਗੁਰੂ ਰਾਮਦੇਵ ਨਾਲ ਜੁੜੀ ਹਰਬਲ ਉਤਪਾਦ ਕੰਪਨੀ ਪਤੰਜਲੀ ਆਯੁਰਵੇਦ ਨੂੰ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਨਾਲ ਸਬੰਧਤ ਦਵਾਈਆਂ ਦੇ ਇਸ਼ਤਿਹਾਰਾਂ ਵਿੱਚ ਝੂਠੇ ਅਤੇ ਗੁੰਮਰਾਹਕੁੰਨ ਦਾਅਵੇ ਕਰਨ ਲਈ ਫਟਕਾਰ ਲਗਾਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦੀ ਪਟੀਸ਼ਨ ‘ਤੇ, SC ਨੇ ਕਿਹਾ, ਪਤੰਜਲੀ ਆਯੁਰਵੇਦ ਦੇ ਅਜਿਹੇ ਸਾਰੇ ਝੂਠੇ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਤੋਂ ਬਚਣਾ ਚਾਹੀਦਾ ਹੈ । ਅਦਾਲਤ ਅਜਿਹੀ ਕਿਸੇ ਵੀ ਉਲੰਘਣਾ ਨੂੰ ਬਹੁਤ ਗੰਭੀਰਤਾ ਨਾਲ ਲਵੇਗੀ। ਆਈਐਮਏ ਦੀ ਪਟੀਸ਼ਨ ‘ਤੇ ਸਿਹਤ ਮੰਤਰਾਲੇ ਅਤੇ ਆਯੂਸ਼ ਮੰਤਰਾਲੇ ਦੇ ਨਾਲ ਪਤੰਜਲੀ ਆਯੁਰਵੇਦ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਅਦਾਲਤ ਨੇ ਪਤੰਜਲੀ ਆਯੁਰਵੇਦ ਨੂੰ ਐਲੋਪੈਥੀ ਅਤੇ ਹੋਰ ਮੈਡੀਕਲ ਪ੍ਰਣਾਲੀਆਂ ਵਿਰੁੱਧ ਗੁੰਮਰਾਹਕੁੰਨ ਦਾਅਵੇ ਅਤੇ ਇਸ਼ਤਿਹਾਰ ਜਾਰੀ ਨਾ ਕਰਨ ਲਈ ਕਿਹਾ ਗਿਆ |

ਅਦਾਲਤ ਨੇ ਕਿਹਾ ਕਿ ਜੇਕਰ ਝੂਠਾ ਦਾਅਵਾ ਪਾਇਆ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਤਾਂ ਬੈਂਚ ਹਰੇਕ ਉਤਪਾਦ ‘ਤੇ 1 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਏਗੀ। ਸੁਪਰੀਮ ਕੋਰਟ ਨੇ ਕੇਂਦਰ ਨੂੰ ਅਜਿਹੀਆਂ ਦਵਾਈਆਂ ਅਤੇ ਦਾਅਵਿਆਂ ‘ਤੇ ਸਹੀ ਹੱਲ ਕੱਢਣ ਲਈ ਕਿਹਾ ਹੈ। ਬੈਂਚ 5 ਫਰਵਰੀ ਨੂੰ ਆਈਐਮਏ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗਾ।