ਚੰਡੀਗੜ੍ਹ, 24 ਅਪ੍ਰੈਲ 2024: ਬਾਬਾ ਰਾਮਦੇਵ (Baba Ramdev) ਅਤੇ ਬਾਲਕ੍ਰਿਸ਼ਨ ਨੇ ਬੁੱਧਵਾਰ (24 ਅਪ੍ਰੈਲ) ਨੂੰ ਅਖਬਾਰਾਂ ਵਿੱਚ ਇੱਕ ਹੋਰ ਮਾਫੀਨਾਮਾ ਪ੍ਰਕਾਸ਼ਿਤ ਕੀਤਾ। ਇਸ ਵਿੱਚ ਅਦਾਲਤ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਗਈ ਹੈ। ਪਤੰਜਲੀ ‘ਤੇ ਅਖਬਾਰਾਂ ‘ਚ ਇਸ਼ਤਿਹਾਰ ਦੇ ਕੇ ਐਲੋਪੈਥੀ ਦੇ ਖ਼ਿਲਾਫ਼ ਗੁੰਮਰਾਹਕੁਨ ਪ੍ਰਚਾਰ ਕਰਨ ਦਾ ਦੋਸ਼ ਹੈ। ਇਸ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ।
ਪਤੰਜਲੀ ਨੇ ਬੁੱਧਵਾਰ ਨੂੰ ਪ੍ਰਕਾਸ਼ਿਤ ਮੁਆਫੀ ਵਿੱਚ ਲਿਖਿਆ – ਅਸੀਂ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਵਿੱਚ ਹੋਈ ਗਲਤੀ ਲਈ ਦਿਲੋਂ ਅਤੇ ਬਿਨਾਂ ਸ਼ਰਤ ਮੁਆਫੀ ਮੰਗਦੇ ਹਾਂ। ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ। ਅਸੀਂ ਸੁਪ੍ਰੀਮ ਕੋਰਟ ਦੇ ਨਿਰਦੇਸ਼ਾਂ ਦੀ ਸਾਵਧਾਨੀ ਨਾਲ ਪਾਲਣਾ ਕਰਨ ਦਾ ਵਾਅਦਾ ਕਰਦੇ ਹਾਂ।
ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ ਪਤੰਜਲੀ ((Baba Ramdev) ਨੇ 67 ਅਖਬਾਰਾਂ ‘ਚ ਮੁਆਫ਼ੀਨਾਮਾ ਛਾਪਿਆ ਸੀ ਅਤੇ ਭਵਿੱਖ ‘ਚ ਅਜਿਹੀ ਗਲਤੀ ਨਾ ਦੁਹਰਾਉਣ ਦਾ ਵਾਅਦਾ ਕੀਤਾ ਸੀ। ਪਤੰਜਲੀ ਨੇ 23 ਅਪ੍ਰੈਲ ਨੂੰ ਸੁਪਰੀਮ ਕੋਰਟ ‘ਚ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।
2 ਅਪ੍ਰੈਲ ਨੂੰ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ‘ਚ ਬਾਬਾ ਰਾਮਦੇਵ ਦੀ ਤਰਫੋਂ ਮੁਆਫੀ ਮੰਗੀ ਗਈ ਸੀ। ਬੈਂਚ ਨੇ ਪਤੰਜਲੀ ਨੂੰ ਝਾੜ ਪਾਉਂਦੇ ਹੋਏ ਕਿਹਾ ਸੀ ਕਿ ਇਹ ਮੁਆਫ਼ੀ ਸਿਰਫ਼ ਖਾਨਾਪੂਰਤੀ ਲਈ ਹੈ, ਇਸ ਅੰਦਰ ਮੁਆਫ਼ੀ ਦੀ ਭਾਵਨਾ ਨਹੀਂ ਹੈ।
ਬੀਤੇ ਦਿਨ ਅਦਾਲਤ ਨੇ ਕਿਹਾ ਕਿ ਉਹ ਪਤੰਜਲੀ ਵੱਲ ਉਂਗਲ ਉਠਾ ਰਿਹਾ ਹੈ, ਜਦਕਿ ਚਾਰ ਉਂਗਲਾਂ ਉਸ ਵੱਲ ਇਸ਼ਾਰਾ ਕਰ ਰਹੀਆਂ ਹਨ। ਸੁਪਰੀਮ ਕੋਰਟ ਨੇ ਆਈਐਮਏ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਹਾਡੇ (ਆਈਐਮਏ) ਡਾਕਟਰ ਵੀ ਐਲੋਪੈਥਿਕ ਖੇਤਰ ਵਿੱਚ ਦਵਾਈਆਂ ਦਾ ਸਮਰਥਨ ਕਰ ਰਹੇ ਹਨ। ਜੇਕਰ ਅਜਿਹਾ ਹੋ ਰਿਹਾ ਹੈ, ਤਾਂ ਸਾਨੂੰ ਤੁਹਾਡੇ (IMA) ਤੋਂ ਸਵਾਲ ਕਿਉਂ ਨਹੀਂ ਕਰਨਾ ਚਾਹੀਦਾ?