ਚੰਡੀਗੜ੍ਹ,10 ਜੂਨ 2023: ਪੰਜਾਬ ਦੇ ਫਰੀਦਕੋਟ (Faridkot) ਜ਼ਿਲੇ ਦੇ ਬਾਬਾ ਦਿਆਲਦਾਸ ਕਤਲ ਕਾਂਡ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਜੀਲੈਂਸ ਨੇ ਪੀੜਤ ਬਾਬਾ ਗਗਨਦਾਸ ਨੂੰ ਫਿਰੋਜ਼ਪੁਰ ਦਫਤਰ ‘ਚ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ‘ਚ ਜਾਂਚ ਲਈ ਬੁਲਾਇਆ ਗਿਆ ਹੈ । ਇਹ ਬਾਬਾ ਗਗਨ ਦਾਸ ਹੀ ਹੈ ਜਿਸ ਨੇ ਫਰੀਦਕੋਟ ਦੇ ਪੁਲਿਸ ਅਧਿਕਾਰੀਆਂ ‘ਤੇ ਆਈਜੀ ਦੇ ਨਾਮ ‘ਤੇ ਰਿਸ਼ਵਤ ਮੰਗਣ ਅਤੇ ਉਸ ਤੋਂ 20 ਲੱਖ ਰੁਪਏ ਲੈਣ ਦੇ ਦੋਸ਼ ਲਗਾਏ ਹਨ।
ਦੂਜੇ ਪਾਸੇ ਰਿਸ਼ਵਤ ਦੇ ਮਾਮਲੇ ਵਿੱਚ ਮੁਲਜ਼ਮ ਐਸਪੀ ਗਗਨੇਸ਼ ਕੁਮਾਰ ਸਮੇਤ ਡੀਐਸਪੀ ਸੁਸ਼ੀਲ ਕੁਮਾਰ, ਆਈਜੀ ਦਫ਼ਤਰ ਵਿੱਚ ਕੰਮ ਕਰਦੇ ਐਸਆਈ ਖੇਮਚੰਦਰ ਪਰਾਸ਼ਰ ’ਤੇ ਅਜੇ ਵੀ ਸ਼ੱਕ ਹੈ। ਹਾਲਾਂਕਿ ਵਿਜੀਲੈਂਸ ਦੀ ਸਿਫਾਰਿਸ਼ ‘ਤੇ ਕੋਟਕਪੂਰਾ ਸਦਰ ਥਾਣੇ ‘ਚ ਮਾਮਲਾ ਦਰਜ ਹੋਣ ਤੋਂ ਬਾਅਦ ਤਿੰਨਾਂ ਦਾ ਫਰੀਦਕੋਟ ਜ਼ਿਲੇ ਤੋਂ ਬਾਹਰ ਤਬਾਦਲਾ ਕਰ ਦਿੱਤਾ ਗਿਆ, ਜਿਸ ‘ਚ ਪਰਾਸ਼ਰ ਨੂੰ ਮੋਗਾ ਜ਼ਿਲੇ ‘ਚ ਤਬਦੀਲ ਕਰ ਦਿੱਤਾ ਗਿਆ।