ਚੰਡੀਗੜ੍ਹ, 18 ਸਤੰਬਰ 2024: ਗੱਦੀਨਸ਼ੀਨ ਸੰਤ ਬਹਾਦਰ ਚੰਦ ਵਕੀਲ ਦੇ ਅਕਾਲ ਚਲਾਣੇ ਤੋਂ ਬਾਅਦ ਡੇਰਾ ਜਗਮਾਲਵਾਲੀ ਦੇ ਬਾਬਾ ਬਰਿੰਦਰ ਸਿੰਘ ਨਵੇਂ ਮੁਖੀ ਬਣੇ ਹਨ | ਅੱਜ ਬਾਬਾ ਬਰਿੰਦਰ ਢਿੱਲੋਂ ਦੀ ਦਸਤਾਰਬੰਦੀ ਦੀ ਰਸਮ ਰਾਧਾ ਸੁਆਮੀ ਬਿਆਸ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੁਆਰਾ ਅਦਾ ਕੀਤੀ ਗਈ | ਇਸ ਦੌਰਾਨ ਬਾਬਾ ਜਸਦੀਪ ਸਿੰਘ ਗਿੱਲ ਵੀ ਹਾਜ਼ਰ ਰਹੇ | ਜਾਣਕਾਰੀ ਮੁਤਾਬਕ ਉਕਤ ਡੇਰੇ ਦੇ ਅਹੁਦੇਦਾਰਾਂ ਤੇ ਟਰੱਸਟੀਆਂ ਨੇ ਗੱਦੀ ਬਾਬਾ ਬਰਿੰਦਰ ਸਿੰਘ ਨੂੰ ਸੌਂਪਣ ਦਾ ਫ਼ੈਸਲਾ ਲਿਆ ਸੀ |
ਜਨਵਰੀ 18, 2025 6:02 ਬਾਃ ਦੁਃ