ਰਿਪੋਰਟਰ ਬਲਰਾਜ ਸਿੰਘ ਰਾਜਾ, 21 ਦਸੰਬਰ 2024: ਨਗਰ ਪੰਚਾਇਤ (Nagar Panchayat Baba Bakala Sahib) ਬਾਬਾ ਬਕਾਲਾ ਸਾਹਿਬ ਦੀਆਂ 13 ਵਾਰਡਾਂ ਵਿਚੋਂ 11 ਵਾਰਡਾਂ ਦੀਆਂ ਚੋਣਾਂ ਅੱਜ ਕਰਵਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਣਾਏ ਗਏ ਚਾਰ ਪੋਲਿੰਗ (polling centers) ਕੇਂਦਰਾਂ ਦੇ ਵਿੱਚੋਂ ਇੱਕ ਪੋਲਿੰਗ ਕੇਂਦਰ, ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਵਾਰਡ ਨੰਬਰ ਇੱਕ, ਦੋ ਅਤੇ ਤਿੰਨ ਦੀ ਵੋਟਿੰਗ ਕਰਵਾਈ ਜਾ ਰਹੀ ਹੈ। ਇਸ ਦੌਰਾਨ ਵਾਰਡ (ward number) ਨੰਬਰ ਦੋ ਦੇ ਇੱਕ ਕਥਿਤ ਵੋਟਰ ਵੱਲੋਂ ਪੋਲਿੰਗ ਕੇਂਦਰ ਦੇ ਬਾਹਰ ਪੋਲਿੰਗ (polling) ਅਮਲੇ ਤੇ ਵੱਡੇ ਇਲਜ਼ਾਮ ਲਗਾਏ ਗਏ ਹਨ।
ਦੱਸ ਦੇਈਏ ਕਿ ਪੋਲਿੰਗ ਕੇਂਦਰ (polling center) ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਨੌਜਵਾਨ ਗੁਰਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਲੱਖੂਵਾਲ ਰੋਡ, ਬਾਬਾ ਬਕਾਲਾ ਸਾਹਿਬ ਨੇ ਕਿਹਾ ਕਿ ਵਾਰਡ ਨੰਬਰ ਦੋ ਦੇ ਵਿੱਚ ਉਸ ਦੀ 684 ਨੰਬਰ ਵੋਟ ਹੈ ਜੋ ਕਿ ਉਸਦੇ ਪੋਲਿੰਗ ਕੇਂਦਰ ਪੁੱਜਣ ਤੋਂ ਪਹਿਲਾਂ ਹੀ ਕਥਿਤ ਤੌਰ ਤੇ ਕੋਈ ਹੋਰ ਪੋਲ ਕਰ ਗਿਆ ਹੈ।
ਨੌਜਵਾਨ ਗੁਰਜੀਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਉਸਨੇ ਪੋਲਿੰਗ ਸਟਾਫ ਨੂੰ ਹਾਲੇ ਤੱਕ ਵੋਟ ਨਾ ਪਾਉਣ ਸਬੰਧੀ ਦਾਅਵਾ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਰਜਾਈ ਦੇ ਨਾਲ ਸਿਆਹੀ ਸਾਫ ਕਰਕੇ ਦੁਬਾਰਾ ਪੋਲਿੰਗ ਕੇਂਦਰ ਤੇ ਵੋਟ ਪਾਉਣ ਪਹੁੰਚੇ ਹੋ।
ਜਿਸ ਨੂੰ ਖਾਰਜ ਕਰਦੇ ਹੋਏ ਨੌਜਵਾਨ ਗੁਰਜੀਤ ਸਿੰਘ ਨੇ ਕਿਹਾ ਕਿ ਪੋਲਿੰਗ ਸਟਾਫ ਬਕਾਇਦਾ ਤੌਰ ਉੱਤੇ ਪੋਲਿੰਗ ਕੇਂਦਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਵਾ ਸਕਦਾ ਹੈ ਅਤੇ ਜੇਕਰ ਇਸ ਤੋਂ ਪਹਿਲਾਂ ਮੈਂ ਵੋਟ ਪੋਲ ਕਰਕੇ ਗਿਆ ਹੋਵਾਂ ਤਾਂ ਬਣਦੀ ਕਾਰਵਾਈ ਵੀ ਕਰ ਸਕਦਾ ਹੈ। ਲੇਕਿਨ ਉਕਤ ਦਾਵਿਆਂ ਦੇ ਬਾਵਜੂਦ ਉਸ ਨੂੰ ਆਪਣੇ ਜਮਹੂਰੀ ਹੱਕ ਵੋਟ ਪਾਉਣ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਸਦੇ ਵਿੱਚ ਰੋਸ ਦਾ ਆਲਮ ਹੈ।
ਨੌਜਵਾਨ ਗੁਰਜੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਸਬੰਧੀ ਸ਼ਿਕਾਇਤ ਵੀ ਕਰਨਗੇ ਅਤੇ ਉਹ ਮੰਗ ਕਰਦੇ ਹਨ ਕਿ ਉਹਨਾਂ ਦੀ ਵੋਟ ਪੋਲ ਕਰਵਾਈ ਜਾਵੇ।
read more: Ludhiana Municipal Corporation elections: ਕੁਝ ਘੰਟੇ ਲਈ ਵੋਟਿੰਗ ਪ੍ਰਕਿਰਿਆ ਹੋਈ ਬੰਦ, ਜਾਣੋ ਵੇਰਵਾ