Baba Bakala: ਗਲੇ ‘ਚ ਪਿਆ ਪਾਇਪ, ਫਿਰ ਵੀ ਵੋਟ ਦੇਣ ਪਹੁੰਚਿਆ ਨੌਜਵਾਨ

ਬਲਰਾਜ ਸਿੰਘ ਰਿਪੋਰਟਰ 21 ਦਸੰਬਰ 2024: ਪੰਜਾਬ (punjab) ਦੇ ਵਿੱਚ ਲਗਾਤਾਰ ਚੋਣਾਂ (election) ਦਾ ਸਿਲਸਿਲਾ ਜਾਰੀ ਹੈ, ਉਥੇ ਹੀ ਦੱਸ ਦੇਈਏ ਕਿ ਅੱਜ ਪੰਜਾਬ (punjab) ਦੇ ਵਿੱਚ ਨਗਰ ਨਿਗਮ ਤੇ (Municipal Corporation and Municipal Council elections) ਨਗਰ ਕੌਂਸਲ ਦੀਆਂ ਚੋਣਾਂ ਹੋ ਰਿਹਾ ਹਨ, ਜਿਥੇ ਹਰ ਇਕ ਹੀ ਆਪਣੀ ਵੋਟ (vote) ਦਾ ਇਸਤੇਮਾਲ ਕਰ ਰਿਹਾ ਹੈ| ਉਥੇ ਹੀ ਅੱਜ ਬਾਬਾ ਬਕਾਲਾ(baba bakala)  ਸਾਹਿਬ ਤੋਂ ਇਕ ਖਬਰ ਸਾਹਮਣੇ ਆ ਰਹੀ ਹੈ, ਜਿਥੇ ਕਿ ਆਪਣੀ ਵੋਟ(vote)ਪਾਉਣ ਦੇ ਲਈ ਇਕ ਦਿਵਿਆਗ ਨੌਜਵਾਨ ਆਇਆ ਹੈ|

ਦੱਸ ਦੇਈਏ ਕਿ ਇਹ ਨੌਜਵਾਨ ਬੋਲ ਨਹੀਂ ਸਕਦਾ ਹੈ, ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਗਲੇ ਦਾ ਆਪ੍ਰੇਸ਼ਨ ਹੋਇਆ, ਜਿਸ ਦੇ ਦੌਰਾਨ ਉਸ ਨੌਜਵਾਨ ਦੇ ਗਲੇ ਦੇ ਵਿੱਚ ਪਾਇਪ ਪਿਆ ਹੋਇਆ ਹੈ, ਤੇ ਉਹ ਬੋਲ ਨਹੀਂ ਸਕਦਾ ਹੈ| ਇਸ ਨੌਜਵਾਨ ਦਾ ਨਾਂ ਯੋਗਰਾਜ ਸਿੰਘ ਹੈ|

ਨੌਜਵਾਨ ਯੋਗਰਾਜ ਸਿੰਘ ਅਤੇ ਉਸ ਦੇ ਨਾਲ ਹਾਜ਼ਰ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਉਦੇਸ਼ ਨਾਲ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਕੇਂਦਰ ਦੇ ਉੱਤੇ ਪਹੁੰਚੇ ਹਨ ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਚੋਣਾਂ ਦੇ ਇਸ ਤਿਉਹਾਰ ਦੇ ਵਿੱਚ ਹਰ ਕੋਈ ਵੱਧ ਚੜ ਕੇ ਆਪਣਾ ਯੋਗਦਾਨ ਪਾਵੇ ਤਾਂ ਜੋ ਚੰਗੇ ਉਮੀਦਵਾਰਾਂ ਨੂੰ ਚੁਣ ਕੇ ਸ਼ਹਿਰ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।

read more: Baba Bakala Sahib Voting: ਵੋਟ ਪਾਉਣ ਆਏ ਵਿਅਕਤੀ ਦੀ ਪਹਿਲਾਂ ਹੀ ਪੈ ਚੁੱਕੀ ਵੋਟ,ਜਾਣੋ ਵੇਰਵਾ

Scroll to Top