Site icon TheUnmute.com

ਆਜ਼ਾਦ ਗਰੁੱਪ ਨੇ ਗਊਂ ਗ੍ਰਾਸ ਸੇਵਾ ਸਮਿਤੀ ਨੂੰ ਭੇਂਟ ਕੀਤਾ ਛੋਟਾ ਹਾਥੀ

ਆਜ਼ਾਦ ਗਰੁੱਪ

ਚੰਡੀਗੜ੍ਹ , 22 ਸਤੰਬਰ  2021 :- ਆਜ਼ਾਦ ਗਰੁੱਪ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ | ਹਮੇਸ਼ਾਂ ਲੋਕਾਂ ਦੀ ਮਦਦ ਦੇ ਲਈ ਅੱਗੇ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਆਜ਼ਾਦ ਗਰੁੱਪ ਦੇ ਮੁਖੀ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕੀਤਾ | ਪਿਛਲੇ ਦਿਨੀਂ ਆਜ਼ਾਦ ਗਰੁੱਪ ਵੱਲੋ ਐਂਬੂਲੈਂਸ ਦੀ ਸਹਾਇਤਾ ਗ਼ਰੀਬ ਲੋਕਾਂ ਨੂੰ ਸੂਟ ਮੋਹਾਲੀ ਸ਼ਹਿਰ ਦੀ ਸਾਫ਼ ਸਫ਼ਾਈ ਵਰਗੇ ਕਈ ਕੰਮ ਕਰਵਾਏ ਗਏ ਹਨ | ਸਮਾਜ ਸੇਵਾ ਦੀ ਲੀਹ ਤੇ ਚਲਦਿਆਂ ਆਜ਼ਾਦ ਗਰੁੱਪ ਵੱਲੋਂ ਅੱਜ ਗਊਂ ਗ੍ਰਾਸ ਸੇਵਾ ਸਮਿਤੀ ਦੀ ਸੇਵਾ ਭਾਵਨਾ ਨੂੰ ਵੇਖਦਿਆਂ ਇਕ ਨੂੰ ਵਾਹਨ ਭੇਟ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਕੰਮ ਕਰਨ ਵਿੱਚ ਅਸਾਨੀ ਹੋ ਸਕੇ।

 

ਇਸ ਮੌਕੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਗਊਂ  ਗ੍ਰਾਸ ਸੇਵਾ ਸਮਿਤੀ ਗਊਆਂ ਦੀ ਸੇਵਾ ਦੇ ਲਈ ਰੇੜੀਆਂ ‘ਤੇ ਸਮਾਨ ਲੈ ਕੇ ਆਉਂਦੇ ਸੀ, ਜਿਸ ਨੂੰ ਵੇਖਦੇ ਹੋਏ ਆਜ਼ਾਦ ਗਰੁੱਪ ਨੇ ਗਊਂ  ਗ੍ਰਾਸ ਸੇਵਾ ਸਮਿਤੀ ਨੇ ਛੋਟਾ ਹਾਥੀ ਭੇਟ ਕੀਤਾ ਹੈ ਤਾਂ ਜੋ ਉਹਨਾਂ ਨੂੰ ਕੰਮ ਕਰਨ ਚ ਆਸਾਨੀ ਹੋ ਸਕੇ ਨਾਲ ਹੀ ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਹੋਰਨਾਂ ਲੋਕ ਨੂੰ ਵੀ ਪ੍ਰੇਣਾ ਮਿਲੇਗੀ ਕਿ ਉਹ ਵੀ ਗਾਵਾਂ ਤੇ ਹੋਰਨਾਂ ਪਸ਼ੂਆਂ ਦੀ ਮਦਦ ਲਈ ਅੱਗੇ ਆ ਸਕਣ | ਆਜ਼ਾਦ ਗਰੁੱਪ ਦੇ ਸੇਵਾ ਦਾ ਬੇੜਾ ਚੁਕਿਆ ਹੈ ਅਤੇ ਹਮੇਸ਼ਾ ਮੋਹਾਲੀ ਦੇ ਲੋਕਾਂ ਨੂੰ ਸਮਰਪਿਤ ਹਨ ਅਤੇ ਆਜ਼ਾਦ ਗਰੁੱਪ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਉਂਦਾ ਹੈ ਤੇ ਆਉਂਦਾ ਰਹੇਗਾ | ਇਸ ਮੌਕੇ ਉਹਨਾਂ ਦੇ ਨਾਲ ਸੁਖਦੇਵ ਸਿੰਘ, ਸਰਬਜੀਤ ਸਿੰਘ, ਗੁਰਮੀਤ ਕੌਰ, ਕਰਮਜੀਤ ਕੌਰ, ਹਰਜਿੰਦਰ ਕੌਰ ਸੋਹਾਣਾ, ਰਾਜਵੀਰ ਕੌਰ ਗਿੱਲ, ਜਸਬੀਰ ਕੌਰ, ਸੋਨੂੰ ਸੋਢੀ, ਅੰਜਲੀ ਸਿੰਘ, ਹਰਜੀਤ ਕੌਰ, ਕਮਲਜੀਤ ਕੌਰ ਸੋਹਾਣਾ, ਪਰਮਜੀਤ ਸਿੰਘ ਕਾਹਲੋਂ, ਅਰਪੀ ਸ਼ਰਮਾ, ਸੁਰਿੰਦਰ ਸਿੰਘ ਰੋਡਾ, ਪਰਮਜੀਤ ਸਿੰਘ ਚੋਹਾਨ, ਜਸਪਾਲ ਸਿੰਘ ਮਟੌਰ, ਡਾ.ਕੁਲਦੀਪ ਸਿੰਘ, ਅਰੁਣਾ ਗੋਇਲ, ਐੱਸ.ਐੱਸ ਬੋਪਾਰਾਏ, ਮਨਵਿੰਦਰ ਸਿੰਘ ਗੋਸਲ, ਹਰਵਿੰਦਰ ਸਿੰਘ ਸੈਣੀ, ਐੱਚ.ਐੱਸ ਬਰਾੜ, ਰਾਜੀਵ, ਇੰਦਰਜੀਤ ਖੋਖਰ ਮੌਜੂਦ ਰਹੇ

Exit mobile version