ਚੰਡੀਗੜ੍ਹ, 19 ਅਕਤੂਬਰ 2023: ਸਮੂਹ ਪੀਲਾ ਕਾਰਡ ਧਾਰਕ ਅਤੇ ਐਕਰੀਡੇਸ਼ਨ (ਪਿੰਕ) ਕਾਰਡ ਧਾਰਕ ਪੱਤਰਕਾਰ ਸਾਹਿਬਾਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤੇ ਜਾਂਦੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਦਾ ਸਿਹਤ ਬੀਮਾ ਈ-ਕਾਰਡ (5 lakh insurance card) (ਆਯੂਸ਼ਮਾਨ ਕਾਰਡ) ਐਂਡਰਾਇਡ ਫੋਨ (Android Phone) ਉੱਤੇ ਬਣੀ Ayushman App ਜਿਸ ਦਾ ਲਿੰਕ https://play.google.com/store/apps/details?id=com.beneficiaryapp ਹੈ, ਤੋਂ ਡਾਊਨਲੋਡ ਕਰ ਸਕਦੇ ਹੋ। ਇਹ ਕਾਰਡ ਇੱਕ ਫੈਮਿਲੀ ਆਈ.ਡੀ (Family Id) ਨਾਲ ਡਾਊਨਲੋਡ ਹੋਣਗੇ। ਤੁਹਾਡੀ ਫੈਮਿਲੀ ਆਈ.ਡੀ ਜ਼ਿਲ੍ਹੇ ਦੇ ਪਹਿਲੇ ਤਿੰਨ ਅੱਖਰ SAH ਉਸ ਤੋਂ ਬਾਅਦ ਆਧਾਰ ਕਾਰਡ ਦੇ ਆਖਰੀ 6 ਅੱਖਰ ਅਤੇ ਤੁਹਾਡੇ ਨਾਮ ਦੇ ਪਹਿਲੇ 4 ਅੱਖਰਾਂ ਨਾਲ ਹੋਵੇਗੀ।
ਉਦਾਹਰਣ ਦੇ ਤੌਰ ’ਤੇ :-
ਨਾਮ: ABCD
ਜ਼ਿਲ੍ਹਾ ਦੇ ਨਾਂ : ਜਿਵੇਂ ਕਿ SAHIBZADA AJIT SINGH NAGAR
ਆਧਾਰ ਕਾਰਡ ਨੰ. XXXX XXXX XXXX
ਇਸੇ ਤਰ੍ਹਾਂ ਤੁਹਾਡੀ ਫੈਮਿਲੀ ਆਈ.ਡੀ (Family Id) ਬਣੇਗੀ ਅਤੇ ਆਧਾਰ ਕਾਰਡ ਨਾਲ ਲਿੰਕ ਮੋਬਾਇਲ ਨੰ. ਭਰ ਕੇ ਅਤੇ OTP ਆਉਣ ਨਾਲ ਆਯੂਸ਼ਮਾਨ ਕਾਰਡ ਡਾਊਨਲੋਡ ਹੋਵੇਗਾ।