July 4, 2024 5:26 pm
Ayushman Bharat

ਆਯੂਸ਼ਮਾਨ ਭਾਰਤ: ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਤਹਿਤ 36 ਕਰੋੜ ਰੁਪਏ ਦਾ ਕੀਤਾ ਮੁਫ਼ਤ ਇਲਾਜ: ਡਾ. ਕਵਿਤਾ ਸਿੰਘ

ਫਾਜ਼ਿਲਕਾ, 8 ਫਰਵਰੀ 2024: ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ‘ਚ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਮਿਆਰ ਵਧਾਉਣ ਅਤੇ ਸਿਹਤ ਸਹੂਲਤਾਂ ਹਰ ਇੱਕ ਦੀ ਪਹੁੰਚ ਵਿੱਚ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਹਰ ਇੱਕ ਲੋੜਵੰਦ ਸਮੇਂ ਸਿਰ ਸਿਹਤ ਸਹੂਲਤਾਂ ਦਾ ਲਾਭ ਲੈ ਸਕੇ।

ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਸ਼ਮਾਨ ਭਾਰਤ (Ayushman Bharat) – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਫਾਜ਼ਿਲਕਾ ਜ਼ਿਲ੍ਹੇ ਨੇ ਜਨਵਰੀ 2023 ਤੋਂ ਦਸੰਬਰ 2023 ਤੱਕ 33 ਹਜ਼ਾਰ 505 ਮਰੀਜਾਂ ਦਾ 36 ਕਰੋੜ ਰੁਪਏ ਦਾ ਸਕੀਮ ਤਹਿਤ ਬਿਲਕੁਲ ਮੁਫ਼ਤ ਇਲਾਜ ਕੀਤਾ ਹੈ । ਸਿਵਲ ਹਸਪਤਾਲ ਫਾਜ਼ਿਲਕਾ ਦੁਆਰਾ ਉਕਤ ਸਮੇਂ ਦੌਰਾਨ 2123 ਮਰੀਜਾਂ ਦਾ ਤਕਰੀਬਨ ਇਕ ਕਰੋੜ 11,ਲੱਖ 505 ਰੁਪਏ ਦਾ ਬਿਲਕੁਲ ਮੁਫਤ ਇਲਾਜ ਕੀਤਾ ਗਿਆ। ਇਸ ਦੇ ਨਾਲ ਇਕ ਸਾਲ ਦੌਰਾਨ ਪਬਲਿਕ ਸੈਕਟਰ ਹਸਪਤਾਲ ਵਿਖੇ 22ਹਜਾਰ 666 ਲੋਕਾਂ ਨੇ 15.5ਕਰੋੜ ਅਤੇ ਪ੍ਰਾਈਵੇਟ ਸੈਕਟਰ ਦੇ ਹਸਪਤਾਲ ਵਿਖੇ 10839ਲੋਕਾਂ ਨੇ 20ਕਰੋੜ ਰੁਪਏ ਦਾ ਮੁਫ਼ਤ ਇਲਾਜ ਦਾ ਫਾਇਦਾ ਲਿਆ।

ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (Ayushman Bharat) ਤਹਿਤ ਹਰ ਇੱਕ ਯੋਗ ਪਰਿਵਾਰ 5 ਲੱਖ ਰੁਪਏ ਤੱਕ ਦਾ ਪ੍ਰਤੀ ਸਾਲ ਮੁਫ਼ਤ ਇਲਾਜ ਕਰਵਾ ਸਕਦਾ ਹੈ। ਸਿਹਤ ਵਿਭਾਗ ਦੁਆਰਾ ਇਸ ਸਕੀਮ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸਕੀਮ ਦੇ ਕਾਰਡ ਬਣਵਾਉਣ ਤੋਂ ਵਾਂਝੇ ਰਹਿੰਦੇ ਪਰਿਵਾਰਾਂ ਵੱਲੋਂ ਕਾਰਡ ਜਲਦ ਤੋਂ ਜਲਦ ਬਣਵਾਏ ਜਾਣ, ਅਤੇ ਇਸ ਸਿਹਤ ਸਹੂਲਤ ਦਾ ਫਾਇਦਾ ਵੱਧ ਤੋਂ ਵੱਧ ਲਿਆ ਜਾਵੇ।

ਸਨਦੀਪ ਕੌਰ ਜ਼ਿਲ੍ਹਾ ਕੋਆਰਡੀਨੇਟਰ ਨੇ ਦੱਸਿਆ ਕਿ ਸਕੀਮ ਸਬੰਧੀ ਕਾਰਡ ਬਣਾਉਣ ਲਈ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਲਾਭਪਾਤਰੀ ਕਾਰਡ ਆਦਿ ਲੈ ਕੇ ਨੇੜੇ ਦੇ ਸੂਚੀਬੱਧ ਹਸਪਤਾਲਾਂ ਤੋਂ, ਕਾਮਨ ਸਰਵਿਸ ਸੈਂਟਰਾਂ ਤੋਂ ਬਣਵਾਇਆ ਜਾ ਸਕਦਾ ਹੈ, ਜਾਂ ਫਿਰ ਕੋਈ ਵੀ ਲਾਭਪਾਤਰੀ ਆਪਣਾ ਈ ਕਾਰਡ ਬਣਾਉਣ ਲਈ ਖੁਦ Ayushman Bharat PMJAY APP ਨੂੰ ਡਾਊਨਲੋਡ ਕਰਕੇ (Self Registration) ਖੁਦ ਵੀ ਬਣਾ ਸਕਦਾ ਹੈ।