Ayodhya

Ayodhya: ਦੀਵਾਲੀ ਮੌਕੇ ਅਯੁੱਧਿਆ ‘ਚ ਬਣੇਗਾ ਵਿਸ਼ਵ ਰਿਕਾਰਡ, ਜਗਾਏ ਜਾਣਗੇ 25 ਲੱਖ ਤੋਂ ਜ਼ਿਆਦਾ ਦੀਵੇ

ਚੰਡੀਗੜ੍ਹ, 30 ਅਕਤੂਬਰ 2024: ਅਯੁੱਧਿਆ (Ayodhya) ਦੀ ਦੀਵਾਲੀ ਇਸ ਵਾਰ ਖਾਸ ਹੋਣ ਜਾ ਰਹੀ ਹੈ | ਪੂਰਾ ਅਯੁੱਧਿਆ ਸ਼ਹਿਰ ਭਗਵਾਨ ਰਾਮ ਦੇ ਆਗਮਨ ਦੀ ਖੁਸ਼ੀ ਮਨਾ ਰਿਹਾ ਹੈ | ਦਰਅਸਲ, 500 ਸਾਲ ਬਾਅਦ ਅਯੁੱਧਿਆ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਅਯੁੱਧਿਆ ਦੇ ਲੋਕ ਰਾਮਲੱਲਾ ਦੀ ਮੌਜੂਦਗੀ ‘ਚ ਦੀਵਾਲੀ ਮਨਾਉਣਗੇ।

ਇਸ ਦੀਵਾਲੀ ਮੌਕੇ ਰਾਮਨਗਰੀ ਅਯੁੱਧਿਆ ‘ਚ 25 ਲੱਖ ਤੋਂ ਵੱਧ ਦੀਵੇ ਜਗਾਏ ਜਾਣਗੇ। ਬੁੱਧਵਾਰ (30 ਅਕਤੂਬਰ) ਨੂੰ ਦੀਵਿਆਂ ਦੇ ਰਿਕਾਰਡ ਬਣਾਉਣ ਤੋਂ ਪਹਿਲਾਂ ਹੀ ਅਯੁੱਧਿਆ ‘ਚ ਮੈਗਾ ਸ਼ੋਅ ਸ਼ੁਰੂ ਹੋ ਜਾਵੇਗਾ।

ਇਸਦੇ ਨਾਲ ਹੀ ਅਯੁੱਧਿਆ ‘ਚ ਬੁੱਧਵਾਰ ਸਵੇਰ ਤੋਂ ਹੀ ਰੂਹਾਨੀਅਤ, ਸੱਭਿਆਚਾਰ ਅਤੇ ਪਰੰਪਰਾ ਦਾ ਅਨੋਖਾ ਸੰਗਮ ਦੇਖਣ ਨੂੰ ਮਿਲੇਗਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਸੈਰ-ਸਪਾਟਾ-ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਯੂਪੀ ਦੇ ਮੰਤਰੀ ਵੀ ਇਨ੍ਹਾਂ ਸਮਾਗਮਾਂ ਹਾਜ਼ਰ ਰਹਿਣਗੇ ।

ਅਯੁੱਧਿਆ (Ayodhya) ਦੇ ਵਿਸ਼ਾਲ ਰਾਮ ਮੰਦਰ ‘ਚ ਰਾਮਲੱਲਾ ਦੇ ਰਾਜਗੱਦੀ ਤੋਂ ਪਹਿਲਾਂ ਦੀਪ ਉਤਸਵ ਦਾ ਸਮਾਗਮ ਕੀਤਾ ਜਾਵੇਗਾ। ਇਸ ਮੌਕੇ ਦਾ ਨਾ ਸਿਰਫ਼ ਅਯੁੱਧਿਆ ਦੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਸਗੋਂ ਪੂਰਾ ਉੱਤਰ ਪ੍ਰਦੇਸ਼ ਇਸ ਦਾ ਇੰਤਜ਼ਾਰ ਕਰ ਰਿਹਾ ਹੈ। ਪੂਰੇ ਅਯੁੱਧਿਆ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ।

ਇਹ ਸਮਾਗਮ ਸਾਕੇਤ ਕਾਲਜ ਤੋਂ ਸ਼ੁਰੂ ਹੋਵੇਗ, ਜਿੱਥੇ ਕਰੀਬ 18 ਝਾਕੀਆਂ ਕੱਢੀਆਂ ਜਾਣਗੀਆਂ। ਇਨ੍ਹਾਂ ‘ਚੋਂ 11 ਝਾਂਕੀ ਸੂਚਨਾ ਅਤੇ ਸੱਤ ਸੈਰ ਸਪਾਟਾ ਵਿਭਾਗ ਦੀਆਂ ਹੋਣਗੀਆਂ। ਇਹ ਝਾਕੀ ਰਾਮਾਇਣ ਦੇ ਕਿਰਦਾਰਾਂ ‘ਤੇ ਆਧਾਰਿਤ ਹੋਵੇਗੀ। ਇਸ ਦੌਰਾਨ ਵੱਖ-ਵੱਖ ਸੂਬੇ ਦੇ ਕਲਾਕਾਰ ਵੀ ਆਪਣੇ ਸੱਭਿਆਚਾਰ ਨੂੰ ਪੇਸ਼ ਕਰਨਗੇ। ਆਤਿਸ਼ਬਾਜ਼ੀ ਅਤੇ ਰੰਗੋਲੀ ਨਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ।

ਅਯੁੱਧਿਆ ਦੇ ਅਸਮਾਨ ‘ਚ ਰੰਗੀਨ ਲਾਈਟਾਂ ਵਾਲੇ 500 ਡਰੋਨਾਂ ਦੀ ਵਰਤੋਂ ਕਰਕੇ ਇੱਕ ਵਿਸ਼ਾਲ ਏਰੀਅਲ ਡਰੋਨ ਸ਼ੋਅ ਦੀ ਸ਼ੁਰੂਆਤ ਕੀਤੀ ਜਾਵੇਗੀ । ਸ਼ੋਅ ਰਾਹੀਂ ਲੋਕ ਭਗਵਾਨ ਸ਼੍ਰੀ ਰਾਮ, ਲਕਸ਼ਮਣ ਅਤੇ ਹਨੂੰਮਾਨ ਜੀ ਦੀ ਵੀਰਤਾ ਵਾਲੀ ਸਥਿਤੀ ਦੇ ਬ੍ਰਹਮ ਦਰਸ਼ਨ ਕਰ ਸਕਣਗੇ। ਇਸ ਪ੍ਰੋਗਰਾਮ ‘ਚ ਲੇਜ਼ਰ ਲਾਈਟਾਂ, ਵਾਇਸ ਓਵਰ ਅਤੇ ਸੰਗੀਤਕ ਕਥਾਵਾਂ ਖਾਸ ਤੌਰ ‘ਤੇ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਨਜ਼ਰ ਆਉਣਗੀਆਂ।

ਦੀਪ ਉਤਸਵ ਦੌਰਾਨ ਮੁੱਖ ਸਮਾਗਮ ਦੌਰਾਨ 15 ਮਿੰਟਾਂ ਲਈ ਏਰੀਅਲ ਡਰੋਨ ਸ਼ੋਅ ਹੋਵੇਗਾ। ਇਸ ‘ਚ ਮੇਡ ਇਨ ਇੰਡੀਆ ਡਰੋਨ ਦੀ ਵਰਤੋਂ ਕੀਤੀ ਜਾਵੇਗੀ। ਡਰੋਨ ਸ਼ੋਅ ਰਾਹੀਂ ਰਾਵਣ ਵਧ, ਪੁਸ਼ਪਕ ਵਿਮਾਨ, ਦੀਪ ਉਤਸਵ, ਰਾਮ ਦਰਬਾਰ ਵਾਲਮੀਕਿ, ਤੁਲਸੀਦਾਸ ਅਤੇ ਰਾਮ ਮੰਦਰ ਨੂੰ ਵੀ ਡਰੋਨ ਰਾਹੀਂ ਅਯੁੱਧਿਆ ਦੇ ਅਸਮਾਨ ‘ਚ ਦਰਸਾਇਆ ਅਤੇ ਦਿਖਾਇਆ ਜਾਵੇਗਾ।

Scroll to Top