Jal Diwali campaign

ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੇ ਵਿਦਿਆਰਥੀਆਂ ਵੱਲੋਂ ਵੋਟਰ ਪੰਜੀਕਰਣ ਲਈ ਜਾਗਰੂਕਤਾ

ਖਰੜ/ਐਸ ਏ ਐਸ ਨਗਰ, 3 ਨਵੰਬਰ 2023: ਭਾਰਤੀ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਸਰਸਰੀ ਸੁਧਾਈ 2024 ਦੇ ਲਈ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿਚ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਰਾਜੀਵ ਪੁਰੀ ਦੀ ਅਗਵਾਈ ਵਿੱਚ ਸਵੀਪ ਗਤੀਵਿਧੀਆਂ ਦਾ ਅਗਾਜ਼ ਕਾਲਜ ਦੇ ਵੋਟਰ ਸਾਖਰਤਾ ਕਲੱਬ ਵੱਲੋਂ ਵੋਟਰ (voter) ਜਾਗਰੂਕਤਾ ਰੈਲੀ ਕੱਢ ਕੇ ਕੀਤਾ ਗਿਆ।

ਇਸ ਵੋਟਰ ਜਾਗਰੂਕਤਾ ਰੈਲੀ ਨੂੰ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਮਾਡਰਨ ਆਫਿਸ ਵਿਭਾਗ ਦੀ ਮੁਖੀ ਪ੍ਰਵੀਨ ਕੌਰ ਨੇ ਹਰੀ ਝੰਡੀ ਦੇ ਕੇ ਕਾਲਜ ਤੋਂ ਰਵਾਨਾ ਕੀਤਾ। ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਮਿਤੀ 04 ਅਤੇ 05 ਨਵੰਬਰ ਨੂੰ ਹਰ ਇੱਕ ਬੂਥ ਉੱਪਰ ਵੋਟਰ (voter) ਪੰਜੀਕਰਣ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ 01.01.2024 ਨੂੰ 18 ਸਾਲ ਦੇ ਹੋਣ ਵਾਲੇ ਜ਼ਿਲ੍ਹੇ ਦੇ ਸਮੂਹ ਯੋਗ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਜ਼ਰੂਰ ਬਨਵਾਉਣ।

ਜਿਹੜੇ ਵਿਦਿਆਰਥੀ ਕੈਂਪ ਵਿੱਚ ਨਹੀਂ ਜਾ ਸਕਦੇ ਉਹ ਵੋਟਰ ਹੈਲਪਲਾਈਨ ਮੋਬਾਈਲ ਐਪ ਉਪਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰੈਲੀ ਦੌਰਾਨ ਵਿਦਿਆਰਥੀਆਂ ਨੇ ਖਰੜ ਦੀਆਂ ਵੱਖ-ਵੱਖ ਕਾਲੋਨੀਆਂ ਵਿਚ ਜਾ ਕੇ ਡੋਰ-ਟੂ-ਡੋਰ ਵੋਟ ਬਨਵਾਉਣ ਦਾ ਸੁਨੇਹਾ ਦਿੱਤਾ। ਇਸ ਰੈਲੀ ਨੂੰ ਸਫਲ ਬਨਾਉਣ ਲਈ ਕਾਲਜ ਦੇ ਸਹਾਇਕ ਨੋਡਲ ਅਫਸਰ ਸਵੀਪ ਡਾ. ਰਵਿੰਦਰ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਬਰਿੰਦਰ ਪ੍ਰਤਾਪ ਸਿੰਘ ਨੇ ਪੂਰਨ ਸਹਿਯੋਗ ਦਿੱਤਾ।

Scroll to Top