Backfinco Schemes

Backfinco Schemes: ਬੈਕਫਿੰਕੋ ਦੀਆਂ ਸਕੀਮਾਂ ਸੰਬੰਧੀ ਪੰਜਾਬ ‘ਚ ਲੱਗਣਗੇ ਜਾਗਰੂਕਤਾ ਕੈਂਪ

ਚੰਡੀਗੜ੍ਹ 02 ਜਨਵਰੀ 2025: Backfinco Schemes ਪੰਜਾਬ ਪੱਛੜੀਆਂ ਸ਼੍ਰੇਣੀਆਂ, ਭੌਤਿਕ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਨੇ ਪੰਜਾਬ ਦੀਆਂ ਪੱਛੜੀਆਂ ਸ਼੍ਰੇਣੀਆਂ, ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਅਤੇ ਘੱਟ ਗਿਣਤੀ ਵਰਗ ਦੇ ਵਿਅਕਤੀਆਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਸਵੈ-ਰੁਜ਼ਗਾਰ ਸਕੀਮਾਂ ਤਹਿਤ ਘੱਟ ਵਿਆਜ ਦਰਾਂ ‘ਤੇ ਸਿੱਧੀ ਕਰਜ਼ਾ ਯੋਜਨਾ N.B.C. ਸਕੀਮ ਅਤੇ ਐਨ.ਐਮ.ਡੀ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਜਾਗਰੂਕਤਾ ਕੈਂਪ ਲਗਾਏ ਜਾਣਗੇ।

ਇਸ ਸੰਬੰਧ ਚੇਅਰਮੈਨ ਸੰਦੀਪ ਸੈਣੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾ: ਬਲਜੀਤ ਕੌਰ ਦੇ ਯਤਨਾਂ ਸਦਕਾ ਬੈਕਫਿੰਕੋ ਨੇ ਵਿੱਤੀ ਸਾਲ 2024-25 ਦੌਰਾਨ23 ਦਸੰਬਰ 2024 ਨੂੰ 2 ਕਰੋੜ ਸ਼ੇਅਰ ਕੈਪੀਟਲ ਦੀ ਰਾਸੀ ਜਾਰੀ ਕੀਤੀ ਹੈ |

ਇਸ ਤੋਂ ਇਲਾਵਾ ਸਾਲ 2023-24 ਦੌਰਾਨ ਐਨ.ਐਮ.ਡੀ. ਸਕੀਮ ਨੂੰ ਮੁੜ ਚਾਲੂ ਕਰਨ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ । ਇਸ ਸਕੀਮ ਤਹਿਤ (Backfinco Schemes)  ਪੰਜਾਬ ਸਰਕਾਰ ਨੇ 26 ਦਸੰਬਰ 2024 ਨੂੰ 1 ਕਰੋੜ ਰੁਪਏ ਦੀ ਮਾਰਜਿਨ ਮਨੀ ਜਾਰੀ ਕੀਤੀ ਗਈ।ਸੰਦੀਪ ਸੈਣੀ ਨੇ ਦੱਸਿਆ ਕਿ ਵਿੱਤ ਵਿਭਾਗ ਨੇ ਐਨ.ਬੀ.ਸੀ.ਐਫ.ਡੀ.ਸੀ. 30 ਕਰੋੜ ਰੁਪਏ ਦੀ ਰਿਵਾਲਵਿੰਗ ਗਾਰੰਟੀ ‘ਤੇ 2% ਗਾਰੰਟੀ ਫੀਸ ਤੋਂ ਛੋਟ ਦਿੱਤੀ। ਇਹ ਉਪਰਾਲੇ ਪੰਜਾਬ ਸਰਕਾਰ ਦੀ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਬੈਕਫਿੰਕੋ  ਦੇ ਚੇਅਰਮੈਨ ਸੰਦੀਪ ਸੈਣੀ ਨੇ ਮੁੱਖ ਮੰਤਰੀ ਮਾਨ ਤੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਐਨ.ਐਮ.ਡੀ. ਸਕੀਮ ਅਤੇ ਸਿੱਧਾ ਕਰਜ਼ਾ ਸਕੀਮ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਕਰਜ਼ਾ ਧਾਰਕਾਂ ਨੂੰ ਕਾਰੋਬਾਰ ‘ਚ ਮੁਹਾਰਤ ਹਾਸਲ ਕਰਨ ਲਈ ਹੁਨਰ ਵਿਕਾਸ ਸਿਖਲਾਈ ਵੀ ਦਿੱਤੀ ਜਾਵੇਗੀ, ਤਾਂ ਜੋ ਉਹ ਆਪਣੇ ਰਵਾਇਤੀ ਕਾਰੋਬਾਰਾਂ ਤੋਂ ਇਲਾਵਾ ਹੁਨਰ ਅਧਾਰਤ ਕਾਰੋਬਾਰ ਵੀ ਅਪਣਾ ਸਕਣ।

ਇਸ ਮੌਕੇ ਬੈਕਫਿੰਕੋ ਦੇ ਉਪ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਕਾਰਜਕਾਰੀ ਡਾਇਰੈਕਟਰ ਸੰਦੀਪ ਹੰਸ ਅਤੇ ਸਹਾਇਕ ਜਨਰਲ ਮੈਨੇਜਰ (ਸਟਾਫ) ਅਮਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Read More: CTET Answer Key 2024: ਕਿਵੇਂ ਡਾਊਨਲੋਡ ਕਰੀਏ CTET ਪ੍ਰੀਖਿਆ ਦੀ ਅਨਸਰ-ਕੀ ? ਜਾਣੋ ਸਟੈਪ

Scroll to Top