Trade Fair

ਕੌਮਾਂਤਰੀ ਵਪਾਰ ਮੇਲੇ ‘ਚ ਵਧੀਆ ਪ੍ਰਦਰਸ਼ਨ ਲਈ ਹਰਿਆਣਾ ਸਿਲਵਰ ਮੈਡਲ ਨਾਲ ਸਨਮਾਨਿਤ

ਚੰਡੀਗੜ੍ਹ, 28 ਨਵੰਬਰ 2023: ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਪ੍ਰਬੰਧਿਤ 42ਵੇਂ ਭਾਰਤੀ ਕੌਮਾਂਤਰੀ ਵਪਾਰ ਮੇਲਾ (International Trade Fair) 2023 ਵਿਚ ਵਧੀਆ ਪ੍ਰਦਰਸ਼ਨ ਦੇ ਲਈ ਸਵੱਛ ਮੰਡਪ (ਸੂਬਾ) ਸ਼੍ਰੇਣੀ ਵਿਚ ਹਰਿਆਣਾ ਨੂੰ ਸਿਲਵਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਵਪਾਰ ਮੇਲਾ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿਚ 14 ਤੋਂ 27 ਨਵੰਬਰ ਤਕ ਪ੍ਰਬੰਧਿਤ ਕੀਤਾ ਗਿਆ ਸੀ।

ਮੇਲੇ ਦੇ ਸਮਾਪਨ ਸਮਾਗਮ ਵਿਚ ਕੇਂਦਰ ਸਰਕਾਰ ਦੇ ਵਪਾਰ ਮੰਤਰਾਲੇ ਦੇ ਤਹਿਤ ਗਠਨ ਭਾਰਤੀ ਵਪਾਰ ਪ੍ਰੋਤਸਾਹਨ ਸੰਗਠਨ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਪ੍ਰਦੀਪ ਸਿੰਘ ਖਰੋਲਾ ਨੇ ਹਰਿਆਣਾ ਨੂੰ ਸਿਲਵਰ ਮੈਡਲ ਪ੍ਰਦਾਨ ਕੀਤਾ। ਹਰਿਆਣਾ ਵੱਲੋਂ ਟ੍ਰੇਡ ਫੇਅਰ ਅਥਾਰਿਟੀ ਆਫ ਹਰਿਆਣਾ ਦੇ ਮਹਾਪ੍ਰਬੰਧਕ ਅਨਿਲ ਚੌਧਰੀ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।

ਵਪਾਰ ਮੇਲਾ (International Trade Fair) ਵਿਚ ਇਸ ਵਾਰ ਹਰਿਆਣਾ ਮੰਡਪ ਸੈਨਾਨੀਆਂ ਦੇ ਲਈ ਖਿੱਚ ਦੇ ਕੇਂਦਰ ਬਣਿਆ ਰਿਹਾ। ਮੰਡਪ ਵਿਚ ਹਰਿਆਣਾਂ ਦੀ ਖੁਸ਼ਹਾਲ ਵਿਰਾਸਤ, ਸਭਿਟਾਚਾਰਕ ਵਿਰਾਸਤ ਅਤੇ ਉਪਲਬਧੀਆਂ ਦੇ ਨਾਲ-ਨਾਲ ਆਧੁਨਿਕ ਤਕਨੀਕ ਦੇ ਸਹਾਰੇ ਪ੍ਰਗਤੀ ਦੇ ਪੱਥ ‘ਤੇ ਵਧੀ ਸੂਬੇ ਦੀ ਤਸਵੀਰ ਦਿਖਾਈ ਗਈ ਸੀ। ਇਸ ਵਿਚ ਵਪਾਰ ਅਤੇ ਕਾਰੋਬਾਰ ਤੋਂ ਲੈ ਕੇ ਖੇਡਾਂ ਵਿਚ ਸੂਬੇ ਦੀ ਉਪਲਬਧੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਹਰਿਆਣਾ ਦੀ ਧਰਤੀ ‘ਤੇ ਸ਼੍ਰੀ ਭਗਵਾਨ ਕ੍ਰਿਸ਼ਨ ਵੱਲੋਂ ਅਰਜੁਨ ਰਾਹੀਂ ਦਿੱਤੇ ਗਏ ਸ੍ਰੀ ਮਮਦਭਗਵਤ ਗੀਤਾ ਵਿਚ ਦਰਜ ਕਰਮ ਦੇ ਸੰਦੇਸ਼ ਨੂੰ ਬਹੁਤ ਹੀ ਦਿਲਖਿੱਚਵੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਸੀ।

Image

ਲਗਭਗ 600 ਵਰਗ ਮੀਟਰ ਵਿਚ ਬਣਾਏ ਗਏ ਮੰਡਪ ਵਿਚ ਕੁੱਲ 51 ਸਟਾਲ ਲਗਾਏ ਗਏ। ਪੂਰੇ ਖੇਤਰ ਦਾ ਸਮੂਚੀ ਵਰਤੋ ਕਰਦੇ ਹੋਏ ਸੂਬੇ ਵਿਚ ਨਿਰਮਾਣਤ ਵਸਤੂਆਂ ਦਾ ਸਹੀ ਢੰਗ ਨਾਲ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਸਵੱਛਤਾ ‘ਤੇ ਵੀ ਪੂਰਾ ਧਿਆਨ ਦਿੱਤਾ ਗਿਆ। ਕੇਂਦਰ ਸਰਕਾਰ ਦੇ ਸਵੱਛ ਭਾਰਤ ਮੁਹਿੰਮ ਦੇ ਸੰਦੇਸ਼ ਨੁੰ ਅੱਗੇ ਵਧਾਉਣ ਵਿਚ ਹਰਿਆਣਾ ਬਹੁਤ ਸਾਰੇ ਮਾਇਨਿਆਂ ਵਿਚ ਸਫਲ ਰਿਹਾ ਹੈ ਅਤੇ ਇਸੀ ਦੀ ਝਲਕ ਹਰਿਆਣਾ ਮੰਡਪ ਵਿਚ ਦੇਖਣ ਨੂੰ ਮਿਲੀ।

ਇੰਨ੍ਹਾਂ ਪ੍ਰਤੀਮਾਨਾਂ ਤੋਂ ਪ੍ਰਭਾਵਿਤ ਹੋ ਕੇ ਜੂਰੀ ਨੇ ਹਰਿਆਣਾ ਮੰਡਪ ਨੂੰ ਸਵੱਛਤਾ ਦੇ ਖੇਤਰ ਵਿਚ ਪੁਰਸਕਾਰ ਦੇ ਲਹੀ ਚੁਣਿਆ ਅਤੇ ਵਪਾਰ ਮੇਲਾ ਦੇ ਸਮਾਪਨ ਸਮਾਰੋਹ ਵਿਚ ਸੋਮਵਾਰ ਸ਼ਾਮ ਹਰਿਆਣਾ ਨੂੰ ਸਵੱਛਤਾ ਵਿਚ ਵਧੀਆ ਪ੍ਰਦਰਸ਼ਨ ਲਈ ਸਿਲਵਰ ਮੈਡਲ ਨਾਲ ਸਨਮਾਨਿਤ ਕੀਤਾ ਅਿਗਾ। ਮੰਡਪ ਵਿਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੇ ਮੁੱਖ ਮੰਤਰੀ ਮਨੋਹਰ ਲਾਲ ਦੇ ਸੰਦੇਸ਼ ਪ੍ਰਦਰਸ਼ਿਤ ਕੀਤੇ ਗਏ ਜੋ ਸੂਬਾ ਸਰਕਾਰ ਦੇ ਵਿਜਨ ਦੇ ਪਰਿਚਾਇਕ ਹਨ। ਪਿਛਲੇ 9 ਸਾਲਾਂ ਵਿਚ ਹਰਿਆਣਾ ਵਿਚ ਆਈ ਜਿੀਟਲ ਅਤੇ ਉਦਯੋਗਿਕ ਕ੍ਰਾਂਤੀ ਨੂੰ ਵੀ ਮੰਡਪ ਵਿਚ ਮਹਤੱਵਪੂਰਣ ਸਥਾਨ ਦਿੱਤਾ ਗਿਆ। ਸਰਕਾਰ ਦੀ ਸਟਾਰਟਅੱਪ ਪੋਲਿਸੀ ਦੀ ਝਲਕ ਵੀ ਵੱਖ-ਵੱਖ ਊਤਪਾਦਾਂ ਰਾਹੀਂ ਦੇਖਣ ਨੂੰ ਮਿਲੀ। ਇਸ ਵਿਚ ਮੁੱਖ ਰੂਪ ਨਾਲ ਸੂਬੇ ਦੇ ਨੌਜੁਆਨਾਂ ਵੱਲੋਂ ਬਣਾਈ ਗਈ ਸਾਈਕਲ ਮੇਲੇ ਵਿਚ ਖਿੱਚ ਦਾ ਕੇਂਦਰ ਰਹੀ।

Scroll to Top