Avni Lekhra

Avni Lekhra: ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਪੈਰਾਲੰਪਿਕ ਖੇਡਾਂ ‘ਚ ਜਿੱਤਿਆ ਸੋਨ ਤਮਗਾ

ਚੰਡੀਗੜ੍ਹ, 30 ਅਗਸਤ 2024: ਪੈਰਾਲੰਪਿਕ ਖੇਡਾਂ ‘ਚ ਨਿਸ਼ਾਨੇਬਾਜ਼ ਅਵਨੀ ਲੇਖਰਾ (Avni Lekhra) ਨੇ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ ਹੈ। ਅਵਨੀ ਨੇ ਪੈਰਾਲੰਪਿਕ ਰਿਕਾਰਡ ਦੇ ਨਾਲ ਬੀਬੀਆਂ ਦੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਮੁਕਾਬਲੇ ਦੇ SH1 ਵਰਗ ‘ਚ ਸੋਨ ਤਮਗਾ ਜਿੱਤਿਆ। ਅਵਨੀ ਨੇ 249.7 ਦਾ ਸਕੋਰ ਬਣਾਇਆ ਹੈ |

ਭਾਰਤ ਨੇ ਸ਼ੁੱਕਰਵਾਰ ਨੂੰ ਪੈਰਿਸ ਪੈਰਾਲੰਪਿਕ ‘ਚ 4 ਮੈਡਲ ਜਿੱਤੇ ਹਨ | ਇਸਦੇ ਨਾਲ ਹੀ ਮਨੀਸ਼ ਨਰਵਾਲ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਸ਼ੂਟਿੰਗ ‘ਚ ਚਾਂਦੀ ਦਾ ਤਮਗਾ ਜਿੱਤਿਆ। ਪ੍ਰੀਤੀ ਪਾਲ ਨੇ ਬੀਬੀਆਂ ਦੀ 100 ਮੀਟਰ ਟੀ-35 ਵਰਗ ਦੀ ਦੌੜ ‘ਚ ਕਾਂਸੀ ਦਾ ਤਮਗਾ ਜਿੱਤਿਆ ਹੈ ।

Scroll to Top