ਚੰਡੀਗੜ੍ਹ 11 ਜਨਵਰੀ 2023: ਦਿੱਲੀ ‘ਚ ਆਟੋਰਿਕਸ਼ਾ ਦੀ ਸਵਾਰੀ ਹੁਣ ਤੁਹਾਡੀ ਜੇਬ ‘ਤੇ ਭਾਰੀ ਪਵੇਗੀ, ਕਿਉਂਕਿ ਦਿੱਲੀ ਸਰਕਾਰ (Delhi Government) ਨੇ ਕਿਰਾਏ ਦੇ ਨਵੇਂ ਸਲੈਬ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੀਟਰ ਵਾਲੇ ਆਟੋ ਦੀ ਕੀਮਤ ਹੁਣ 25 ਰੁਪਏ ਦੀ ਬਜਾਏ 30 ਰੁਪਏ ਅਤੇ ਉਸ ਤੋਂ ਬਾਅਦ 9.5 ਰੁਪਏ ਪ੍ਰਤੀ ਕਿਲੋਮੀਟਰ ਦੀ ਬਜਾਏ 11 ਰੁਪਏ ਭੁਗਤਾਨ ਕਰਨੇ ਪੈਣਗੇ।
ਯਾਤਰੀਆਂ ਨੂੰ ਹੁਣ ਨਾਨ-ਏਸੀ ਟੈਕਸੀ ਲਈ 17 ਰੁਪਏ ਪ੍ਰਤੀ ਕਿਲੋਮੀਟਰ ਦਾ ਭੁਗਤਾਨ ਕਰਨਾ ਹੋਵੇਗਾ। ਪਹਿਲਾਂ ਇਹ ਫੀਸ 14 ਰੁਪਏ ਪ੍ਰਤੀ ਕਿਲੋਮੀਟਰ ਸੀ। ਜਦਕਿ ਏਸੀ ਟੈਕਸੀ ਦਾ ਕਿਰਾਇਆ 16 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 20 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ।