Auto Rickshaw

ਪੰਜਾਬ ‘ਚ ਹੁਣ ਆਟੋ ਰਿਕਸ਼ਾ ਚਾਲਕਾਂ ਨੂੰ ਪਾਉਣੀ ਪਵੇਗੀ ਵਰਦੀ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜੁਲਾਈ 2024: ਪੰਜਾਬ ‘ਚ ਆਟੋ ਰਿਕਸ਼ਾ (Auto Rickshaw) ਜਾਂ ਇਲੈਕਟਰੋਨਿਕ ਰਿਕਸ਼ਾ ਡਰਾਈਵਰਾਂ ਲਈ ਵਰਦੀ ਪਾਉਣਾ ਲਾਜ਼ਮੀ ਕਰ ਦਿੱਤਾ ਹੈ | ਆਟੋ ਚਾਲਕ ਲਈ ਹੁਣ ਗ੍ਰੇ ਰੰਗ ਦੀ ਵਰਦੀ, ਵਰਦੀ ‘ਤੇ ਉਸ ਦੇ ਨਾਮ ਦੀ ਪਲੇਟ ਅਤੇ ਉਨ੍ਹਾਂ ਦੇ ਡਰਾਇੰਵਿੰਗ ਲਾਇਸੈਂਸ ਦਾ ਨੰਬਰ ਲਿਖਿਆ ਹੋਣਾ ਲਾਜ਼ਮੀ ਹੈ |

ਇਸ ਬਾਰੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਟਰੈਫਿਕ), ਪੰਜਾਬ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ‘ਚ
ਆਟੋ ਰਿਕਸ਼ਾ/ ਇਲੈਕਟਰੋਨਿਕ (ਈ) ਰਿਕਸ਼ਾ ਚ ਸਫ਼ਰ ਕਰਦੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ‘ਤੇ ਉਕਤ ਖ਼ਿਲਾਫ਼ ਮੋਟਰ ਵਹੀਕਲ ਐਕਟ 1988 ਤਹਿਤ ਬਣਦੀ ਕਰਵਾਈ ਕੀਤੀ ਜਾਵੇਗੀ।

Scroll to Top