ਚੰਡੀਗੜ੍ਹ, 29 ਦਸੰਬਰ 2023: ਪੰਜਾਬ ਪੁਲਿਸ ਵੱਲੋਂ ਸੂਬੇ ਭਰ ‘ਚ ਨਾਕੇਬੰਦੀਆਂ ਕਰਕੇ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ | ਜਿੱਥੇ ਟਰੈਫਿਕ ਅਤੇ ਵੱਧ ਰਹੇ ਨਸ਼ੇ ਨੂੰ ਲੈ ਕੇ ਅੰਮ੍ਰਿਤਸਰ ਦੇ ਹਰ ਐਂਟਰੀ ਪੁਆਇੰਟ ਦੇ ਉੱਪਰ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ |ਇਸ ਦੌਰਾਨ ਅੰਮ੍ਰਿਤਸਰ ਦੇ ਗੋਲਡਨ ਗੇਟ (Golden Gate) ਦੇ ਬਾਹਰ ਇੱਕ ਆਟੋ ਚਾਲਕ ਅਤੇ ਪੁਲਿਸ ਮੁਲਾਜ਼ਮ ਨੂੰ ਹੱਥੋਪਾਈ ਹੁੰਦੀਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ |
ਆਟੋ ਚਾਲਕ ਵੱਲੋਂ ਪੁਲਿਸ ਮੁਲਾਜ਼ਮ ‘ਤੇ ਕੁੱਟਮਾਰ ਦੋਸ਼ ਲਗਾਇਆ ਹੈ | ਹਾਲਾਂਕਿ ਇਹ ਵੀਡੀਓ ਖੁਦ ਇੱਕ ਸਿੱਖ ਆਟੋ ਚਾਲਕ ਵੱਲੋਂ ਹੀ ਬਣਾਈ ਜਾ ਰਹੀ ਹੈ, ਜਿਸ ਦੇ ਵਿੱਚ ਉਹ ਪੁਲਿਸ ਨੂੰ ਇਹ ਕਹਿਣ ਦਾ ਦਿਖਾਈ ਦੇ ਰਿਹਾ ਕਿ ਪੁਲਿਸ ਉਸ ਨਾਲ ਧੱਕੇਸ਼ਾਹੀ ਕਰ ਰਹੀ ਹੈ। ਜਦਕਿ ਦੂਜੇ ਪਾਸੇ ਪੁਲਿਸ ਮੁਲਾਜ਼ਮ ਇਸ ਗੱਲ ਤੋਂ ਗੁੱਸੇ ਵਿੱਚ ਆ ਗਿਆ ਅਤੇ ਆਟੋ ਚਾਲਕ ਨਾਲ ਹੱਥੋਪਾਈ ਹੋ ਗਿਆ |