ਚੰਡੀਗੜ੍ਹ, 19 ਜੁਲਾਈ 2024: ਮਾਈਕ੍ਰੋਸਾਫਟ ਦੇ ਸਰਵਰ ‘ਚ ਤਕਨੀਕੀ ਖ਼ਰਾਬੀ ਕਾਰਨ ਦੁਨੀਆ ਭਰ ਦੀਆਂ ਏਅਰਲਾਈਨਾਂ, ਟੀਵੀ ਟੈਲੀਕਾਸਟ, ਰੇਲਵੇ, ਬੈਂਕਿੰਗ ਅਤੇ ਕਈ ਕਾਰਪੋਰੇਟ ਕੰਪਨੀਆਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਆਸਟ੍ਰੇਲੀਅਨ ਟੈਲੀਕਾਮ ਕੰਪਨੀ ਟੈਲਸਟ੍ਰਾ ਗਰੁੱਪ (Australian telecom company Telstra Group) ਨੂੰ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਕੰਪਨੀ ਨੇ ਕਿਹਾ ਕਿ ਮਾਈਕ੍ਰੋਸਾਫਟ ਦੀ ਤਕਨੀਕੀ ਸਮੱਸਿਆ ਨਾਲ ਸਾਡੇ ਕੁਝ ਸਿਸਟਮ ਪ੍ਰਭਾਵਿਤ ਹੋਏ ਹਨ। ਇਸਦੇ ਨਾਲ ਹੀ ਆਸਟ੍ਰੇਲੀਆ (Australia) ਸਰਕਾਰ ਨੇ ਐਮਰਜੰਸੀ ਬੈਠਕ ਸੱਦੀ ਹੈ |
ਜਨਵਰੀ 19, 2025 5:20 ਪੂਃ ਦੁਃ