Australian Open 2026

Australian Open 2026: ਏਲਿਨਾ ਰਾਇਬਾਕੀਨਾ ਨੇ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ

ਸਪੋਰਟਸ, 31 ਜਨਵਰੀ 2026: Australian Open winner: ਏਲਿਨਾ ਰਾਇਬਾਕੀਨਾ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ‘ਚ ਦੁਨੀਆ ਦੀ ਨੰਬਰ ਇੱਕ ਆਰੀਨਾ ਸਬਾਲੇਂਕਾ ਨੂੰ ਹਰਾ ਕੇ ਸਾਲ ਦਾ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ, ਆਸਟ੍ਰੇਲੀਅਨ ਓਪਨ ਜਿੱਤਿਆ। ਰਾਇਬਾਕੀਨਾ ਨੇ ਦੋ ਘੰਟੇ 18 ਮਿੰਟ ਤੱਕ ਚੱਲੇ ਮੈਚ ‘ਚ ਸਬਾਲੇਂਕਾ ਨੂੰ 6-4, 4-6, 6-4 ਨਾਲ ਹਰਾਇਆ। 26 ਸਾਲਾ ਰਾਇਬਾਕੀਨਾ ਨੇ ਸ਼ਾਨਦਾਰ ਵਾਪਸੀ ਕਰਦਿਆਂ ਆਪਣਾ ਪਹਿਲਾ ਆਸਟ੍ਰੇਲੀਅਨ ਓਪਨ ਖਿਤਾਬ ਜਿੱਤਿਆ। ਇਹ ਉਸਦੇ ਕਰੀਅਰ ਦਾ ਦੂਜਾ ਗ੍ਰੈਂਡ ਸਲੈਮ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2022 ‘ਚ ਯੂਐਸ ਓਪਨ ਜਿੱਤਿਆ ਸੀ।

ਆਸਟ੍ਰੇਲੀਅਨ ਓਪਨ ਦੇ ਫਾਈਨਲ ‘ਚ ਇਹ ਸਬਾਲੇਂਕਾ ਦੀ ਲਗਾਤਾਰ ਦੂਜੀ ਹਾਰ ਹੈ। ਉਸਨੂੰ ਪਹਿਲਾਂ ਮੈਡੀਸਨ ਕੀਜ਼ ਤੋਂ ਹਾਰ ਮਿਲੀ ਸੀ। ਸਬਲੇਂਕਾ ਨੇ ਆਪਣੇ ਕਰੀਅਰ ‘ਚ ਚਾਰ ਗ੍ਰੈਂਡ ਸਲੈਮ ਜਿੱਤੇ ਹਨ। ਉਨ੍ਹਾਂ ਨੇ 2023 ਅਤੇ 2024 ‘ਚ ਆਸਟ੍ਰੇਲੀਅਨ ਓਪਨ ਜਿੱਤਿਆ ਸੀ, ਪਰ ਦੋ ਵਾਰ ਖਿਤਾਬ ਜਿੱਤਣ ਦੇ ਨੇੜੇ ਪਹੁੰਚ ਗਈ ਹੈ। ਆਸਟ੍ਰੇਲੀਅਨ ਓਪਨ ਤੋਂ ਇਲਾਵਾ, ਉਸਨੇ 2024 ਅਤੇ 2025 ‘ਚ ਯੂਐਸ ਓਪਨ ਵੀ ਜਿੱਤਿਆ ਸੀ।

ਸਰਬੀਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਸਾਲ ਦੇ ਪਹਿਲੇ ਗ੍ਰੈਂਡ ਸਲੈਮ, ਆਸਟ੍ਰੇਲੀਅਨ ਓਪਨ ਦੇ ਫਾਈਨਲ ‘ਚ ਪ੍ਰਵੇਸ਼ ਕਰ ਗਿਆ ਹੈ। ਉਸਦਾ ਸਾਹਮਣਾ 1 ਫਰਵਰੀ ਨੂੰ ਦੁਪਹਿਰ 2 ਵਜੇ ਵਿਸ਼ਵ ਨੰਬਰ 1 ਕਾਰਲੋਸ ਅਲਕਾਰਾਜ਼ ਨਾਲ ਹੋਵੇਗਾ।

38 ਸਾਲਾ ਜੋਕੋਵਿਚ ਨੇ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ ‘ਚ ਮੌਜੂਦਾ ਚੈਂਪੀਅਨ ਜੈਨਿਕ ਸਿਨਰ ਨੂੰ 3-6, 6-3, 4-6, 6-4, 6-4 ਨਾਲ ਹਰਾਇਆ। ਉਹ ਓਪਨ ਯੁੱਗ ‘ਚ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ। ਜੋਕੋਵਿਚ 11ਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਿਆ ਹੈ। ਉਹ 2023 ਤੋਂ ਬਾਅਦ ਟਾਈਟਲ ਰਾਊਂਡ ‘ਚ ਪਹੁੰਚਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 10 ਫਾਈਨਲ ਖੇਡੇ ਅਤੇ ਸਾਰੇ ਜਿੱਤੇ।

Read More: Pat Cummins Ruled out: ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਟੀ-20 ਵਿਸ਼ਵ ਕੱਪ ਤੋਂ ਬਾਹਰ

ਵਿਦੇਸ਼

Scroll to Top